Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਉਜਾਗਰ ਕੀਤਾ ਸੱਚ

ਦੁਆਰਾ: Punjab Bani ਪ੍ਰਕਾਸ਼ਿਤ :Saturday, 07 October, 2023, 03:32 PM

ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਉਜਾਗਰ ਕੀਤਾ ਸੱਚ
ਗ੍ਰਹਿ ਸਥਾਨ ਵਿਖੇ ਕਿਸੇ ਵੀ ਵਿਜੀਲੈਂਸ ਦੇ ਵੱਲੋਂ ਕੋਈ ਛਾਪੇਮਾਰੀ ਜਾਂ ਸਰਚ ਨਹੀਂ ਕੀਤੀ ਗਈ
Chandigarch, 7 Oct : ਬੀਬੀ ਜਗੀਰ ਕੌਰ ਦੇ ਰਿਹਾਇਸ਼ ਵਿਖੇ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕਾਫੀ ਹਲਚਲ ਮਚ ਗਈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੀ ਜਲੰਧਰ ਰੇਂਜ ਦੀ ਟੀਮ ਨੇ ਸਪਸ਼ਟ ਕੀਤਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਛਾਪੇਮਾਰੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਸਰਚ ਆਪਰੇਸ਼ਨ ਚਲਾਇਆ ਗਿਆ। ਹੁਣ ਬੀਬੀ ਜਗੀਰ ਕੌਰ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਕੇ ਸਪਸ਼ਟੀਕਰਨ ਦਿੱਤਾ ਗਿਆ।
ਆਪਣੇ ਪੱਖ ਰੱਖਦੇ ਹੋਏ ਬੀਬੀ ਜਗੀਰ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਕਿਸੇ ਵੀ ਵਿਜੀਲੈਂਸ ਦੇ ਵੱਲੋਂ ਕੋਈ ਛਾਪੇਮਾਰੀ ਜਾਂ ਸਰਚ ਨਹੀਂ ਕੀਤੀ ਗਈ ਹੈ। ਨਾਲ ਹੀ ਇਹ ਵੀ ਗੱਲ ਆਖੀ ਹੈ ਕਿ ਉਨ੍ਹਾਂ ਨੇ ਕੋਈ ਵੀ ਜ਼ਮੀਨ ਕਬਜ਼ੇ ਹੇਠ ਨਹੀਂ ਲਈ ਹੋਈ ਹੈ ਜੇਕਰ ਕੋਈ ਅਜਿਹਾ ਮਾਮਲਾ ਨਿਕਲਦਾ ਵੀ ਹੈ ਤਾਂ ਉਹ ਦੇਣਦਾਰ ਹੋਣਗੇ।
ਬੀਬੀ ਜਗੀਰ ਕੌਰ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਬਹੁਤ ਸਾਰੇ ਚੈਨਲਾਂ ਵਾਲਿਆ ਦੇ ਅਤੇ ਅਖਬਾਰ ਵਾਲਿਆ ਦੇ ਮੈਨੂੰ ਟੈਲੀਫੋਨ ਆ ਰਹੇ ਹਨ ਕਿ ਅੱਜ ਜਿਹੜੀ ਖ਼ਬਰ ਨਿਰਅਧਾਰਤ ਅਤੇ ਬੇ ਬੁਨਿਆਦ ਫਲੈਸ਼ ਹੋਈ ਹੈ ਉਸ ਦੇ ਸੰਬੰਧ ਵਿੱਚ ਪੁੱਛ ਰਹੇ ਹਨ। ਮੈਨੂੰ ਬੜਾ ਅਫਸੋਸ ਹੈ ਕਿ ਕੁੱਝ ਪੱਤਰਕਾਰ ਇੰਨੀ ਘਟੀਆ ਪੱਤਰਕਾਰੀ ਤੇ ਉੱਤਰ ਜਾਂਦੇ ਹਨ। ਕਿ ਇਹੋ ਜਿਹੀਆਂ ਖਬਰਾਂ ਬਿਨਾ ਤੱਥਾ ਦੇ ਰੂਪ ਵਿੱਚ ਅਫਵਾਵਾਂ ਫਿਲਾ ਦਿੰਦੇ ਹਨ। ਕਿ ਸਾਰੇ ਮੀਡੀਆ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਸਾਰੇ ਪੰਜਾਬ ਦੇ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ ਜਾ ਜਿਹੜੇ ਲੋਕ ਮੇਰੇ ਸ਼ੁੱਭਚਿੰਤਕ ਹੁੰਦੇ ਹਨ ਤਾਂ ਇਸ ਖਬਰ ਨਾਲ ਇਕ ਦਮ ਉਨ੍ਹਾਂ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ। ਖ਼ਬਰ ਜਿਹੜੀ ਝੂਠੀ ਫਲੈਸ਼ ਹੋਈ ਹੈ ਕਿ ਵਿਜੀਲੈਂਸ ਨੇ ਕੱਲ ਰੇਡ ਕੀਤਾ ਮੇਰੇ ਘਰ ਵਿੱਚ ਬਿਲਕੁਲ ਬੇਬੁਨਿਆਦ ਤੇ ਨਿਰਅਧਾਰਿਤ ਤੇ ਗਲਤ ਖ਼ਬਰ ਹੈ। ਨਾਂ ਕੋਈ ਵਿਜੀਲੈਂਸ ਦਾ ਕੋਈ ਅਧਿਕਾਰੀ ਮੈਨੂੰ ਮਿਲਣ ਆਇਆ ਨਾ ਕੋਈ ਇੱਥੇ ਰੇਡ ਹੋਈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੇ ਉੱਤੇ ਵਿਜੀਲੈਂਸ ’ਚ ਨਾ ਕੋਈ ਸ਼ਿਕਾਇਤ ਨਾ ਕੋਈ ਕਰਵਾਈ।
ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ ਵਿਜੀਲੈਂਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਹੋਈ ਹੈ ਨਾ ਹੀ ਉਹਨਾਂ ਦੇ ਖਿਲਾਫ ਕੋਈ ਵਿਜੀਲੈਂਸ ਦੇ ਵਿੱਚ ਮਾਮਲਾ ਚੱਲਦਾ ਹੈ। ਇਸ ਲਈ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ ਜਿੰਨਾਂ ਨੂੰ ਲੈ ਕੇ ਉਹਨਾਂ ਦਾ ਅਕਸ ਖਰਾਬ ਹੋ ਰਿਹਾ ਤੇ ਲੋਕਾਂ ਦੇ ਦੂਰ ਦੁਰਾਡੇ ਤੋਂ ਉਹਨਾਂ ਨੂੰ ਫੋਨ ਵੀ ਆ ਰਹੇ।
ਉੱਥੇ ਹੀ ਜਾਣਕਾਰ ਦੱਸਦੇ ਹਨ ਕਿ ਬੀਬੀ ਜਗੀਰ ਕੌਰ ਦਾ ਹਾਈਕੋਰਟ ਦੇ ਵਿੱਚ ਜੋ ਕੇਸ ਚੱਲ ਰਿਹਾ ਹੈ ਉਹ ਜਮੀਨ ’ਤੇ ਕਬਜ਼ੇ ਨਾਲ ਸਬੰਧਿਤ ਹੈ। ਉਕਤ ਜਮੀਨ ਪੰਚਾਇਤੀ ਜ਼ਮੀਨ ਦੱਸੀ ਜਾ ਰਹੀ ਹੈ। ਇਸੇ ਸਬੰਧੀ ਹਾਈਕੋਰਟ ਦੀ ਟੀਮ ਵੱਲੋਂ ਬੀਬੀ ਜਾਗੀਰ ਕੌਰ ਦੇ ਗ੍ਰਹਿ ਸਥਾਨ ਵਿਖੇ ਆ ਕੇ ਨਾਲ ਲੱਗਦੇ ਏਰੀਏ ਨੂੰ ਦੇਖਿਆ ਗਿਆ। ਹਾਲਾਂਕਿ ਅਧਿਕਾਰੀ ਇਹ ਵੀ ਦੱਸਦੇ ਹਨ ਕਿ ਟੀਮ ਦੇਨਾਲ ਕੁਝ ਅਧਿਕਾਰੀ ਜਿਹੜੇ ਵਿਜੀਲੈਂਸ ਦੇ ਨਾਲ ਸਨ ਪਰ ਉਹ ਕਿਸੇ ਵੀ ਕਾਰਵਾਈ ਦਾ ਹਿੱਸਾ ਨਹੀਂ ਬਣੇ।



Scroll to Top