ਐਨ.ਸੀ.ਸੀ ਨੇ ਆਫ਼ਤਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਐਨ.ਸੀ.ਸੀ ਨੇ ਆਫ਼ਤਾਂ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਪਟਿਆਲਾ, 25 ਸਤੰਬਰ:
ਰੋਸ਼ਨਵਾਲਾ (ਸੰਗਰੂਰ) ਵਿਖੇ ਚੱਲ ਰਹੇ ਸਲਾਨਾ ਸਿਖਲਾਈ ਕੈਂਪ ਦੌਰਾਨ ਸੱਤਵੀਂ ਐਨ.ਡੀ.ਆਰ.ਐੱਫ਼, ਬਠਿੰਡਾ ਦੀ ਟੀਮ ਵੱਲੋਂ ਨੌਜਵਾਨ ਐਨ.ਸੀ.ਸੀ. ਕੈਡਿਟਾਂ ਲਈ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈ ਗਈ ਆਫ਼ਤ ਦੌਰਾਨ ਬਚਾਅ ਅਤੇ ਰਾਹਤ ਕਾਰਜਾਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਇਸ ਮੌਕੇ ਕੈਡਿਟਾਂ ਨੂੰ ਆਫ਼ਤ ਤੋਂ ਬਾਅਦ ਦੀਆਂ ਸਥਿਤੀਆਂ ਦੌਰਾਨ ਐਨ.ਡੀ.ਆਰ.ਐਫ ਦੀ ਭੂਮਿਕਾ ਅਤੇ ਐਨ.ਡੀ.ਆਰ.ਐਫ ਅਤੇ ਸਰਕਾਰੀ ਪ੍ਰਸ਼ਾਸਨ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਐਨ.ਸੀ.ਸੀ ਕੈਡਿਟਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਕੈਡਿਟਾਂ ਨੂੰ ਉਨ੍ਹਾਂ ਦੇ ਲਾਭ ਅਤੇ ਗਿਆਨ ਲਈ ਵੱਖ-ਵੱਖ ਪ੍ਰੈਕਟੀਕਲ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ।
ਜਾਗਰੂਕਤਾ ਪ੍ਰੋਗਰਾਮ ਐਨ.ਸੀ.ਸੀ. ਦੀ ਸਮਾਜ ਸੇਵਾ ਅਤੇ ਭਾਈਚਾਰਕ ਵਿਕਾਸ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਜੋ ਇਸ ਦੇ ਸਿਖਲਾਈ ਪਾਠਕ੍ਰਮ ਦਾ ਇੱਕ ਜ਼ਰੂਰੀ ਹਿੱਸਾ ਸੀ। ਪ੍ਰੋਗਰਾਮ ਵਿੱਚ 425 ਐਨ.ਸੀ.ਸੀ ਕੈਡਿਟਾਂ ਨੇ ਭਾਗ ਲਿਆ।