Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਬਿਜਲੀ ਚੋਰੀ ਨੂੰ ਠੋਕਿਆ 57.04 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ

ਦੁਆਰਾ: Punjab Bani ਪ੍ਰਕਾਸ਼ਿਤ :Sunday, 24 September, 2023, 07:24 PM

ਬਿਜਲੀ ਚੋਰੀ ਨੂੰ ਠੋਕਿਆ 57.04 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ
ਪੰਜਾਬ, 24 ਸਤੰਬਰ 2023: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀਐਸਪੀਸੀਐਲ) ਦੇ ਲੁਧਿਆਣਾ ਕੇਂਦਰੀ ਜੋਨ ਦੇ ਵੱਖ-ਵੱਖ ਸਰਕਲਾਂ ਦੀਆਂ ਟੀਮਾਂ ਨੇ ਕੇਂਦਰੀ ਜੋਨ ਲੁਧਿਆਣਾ ਦੇ ਚੀਫ਼ ਇਜੀਨੀਅਰ ਇੰਜ. ਇੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਬਿਜਲੀ ਚੋਰੀ ਉੱਪਰ ਨੱਥ ਪਾਵਨ ਸਬੰਧੀ ਲਗਾਤਾਰ ਚਲ ਰਹੀਆਂ ਕੋਸ਼ਿਸ਼ਾਂ ਅਧੀਨ ਸ਼ਨੀਵਾਰ ਨੂੰ ਸਬੰਧਤ ਇਲਾਕਿਆਂ ਅੰਦਰ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਤਹਿਤ ਟੀਮਾਂ ਨੇ 4092 ਕੁਨੈਕਸ਼ਨਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚ ਪੂਰਬੀ ਸਰਕਲ ਦੇ 127 ਕੁਨੈਕਸ਼ਨ, ਪੱਛਮੀ ਸਰਕਲ ਦੇ 1594 ਕੁਨੈਕਸ਼ਨ, ਸਬ ਅਰਬਨ ਸਰਕਲ ਦੇ 844 ਕੁਨੈਕਸ਼ਨ ਅਤੇ ਖੰਨਾ ਸਰਕਲ ਦੇ 1527 ਕੁਨੈਕਸ਼ਨ ਸ਼ਾਮਲ ਰਹੇ।
ਚੀਫ਼ ਇੰਜੀਨੀਅਰ ਨੇ ਖੁਲਾਸਾ ਕੀਤਾ ਕਿ ਚੈਕਿੰਗ ਦੌਰਾਨ ਟੀਮਾਂ ਨੇ 220 ਕੁਨੈਕਸ਼ਨ ਅਜਿਹੇ ਫੜੇ, ਜਿਨ੍ਹਾਂ ਵਿਚੋਂ 78 ਕੁਨੈਕਸ਼ਨ ਬਿਜਲੀ ਚੋਰੀ 6 ਕੁਨੈਕਸ਼ਨ ਬਿਜਲੀ ਦੀ ਦੁਰਵਰਤੋਂ (ਯੂ ਯੂ ਈ) ਅਤੇ 136 ਕਨੈਕਸ਼ਨ ਗੈਰ ਕਾਨੂੰਨੀ ਤਰੀਕੇ ਨਾਲ ਸਪਲਾਈ (ਯੂ ਈ) ਤੇ ਹੋਰਨਾਂ ਮਾਮਲਿਆਂ ਨਾਲ ਜੁੜੇ ਸਨ। ਇਨ੍ਹਾਂ 220 ਕੇਸਾਂ ਵਿੱਚ ਟੀਮਾਂ ਨੇ 57.04 ਲੱਖ ਰੁਪਏ ਦੇ ਜੁਰਮਾਨੇ ਵਸੂਲੇ।
ਉਹਨਾਂ ਨੇ ਦੱਸਿਆ ਕਿ ਇਹਨਾਂ 220 ਕੇਸਾਂ ਵਿੱਚੋ 94 ਕੇਸ ਸਬ ਅਰਬਨ ਸਰਕਲ, 73 ਕੇਸ ਖੰਨਾ ਸਰਕਲ, 42 ਕੇਸ ਪੱਛਮੀ ਸਰਕਲ ਅਤੇ 11 ਕੇਸ ਪੂਰਬੀ ਸਰਕਲ ਵਿਚੋਂ ਸਨ।
ਇਸ ਤਹਿਤ ਮੁਹਿੰਮ ਦੌਰਾਨ ਸਭ ਤੋ ਵੱਧ ਕੁਨੈਕਸ਼ਨ ਪੱਛਮੀ ਸਰਕਲ – 1594 ਅਧੀਨ ਚੈੱਕ ਕੀਤੇ ਗਏ, ਜਿਨ੍ਹਾਂ ਵਿੱਚੋਂ ਕਾਰਜਕਾਰੀ ਇੰਜੀਨੀਅਰ (ਅਗਰ ਨਗਰ) ਦਲਜੀਤ ਸਿੰਘ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਸਿਰਫ਼ ਅਗਰ ਨਗਰ ਡਵੀਜਨ ਅੰਦਰ 469 ਕੁਨੈਕਸ਼ਨ ਚੈੱਕ ਕੀਤੇ ਗਏ।
ਇੰਜ. ਇੰਦਰਪਾਲ ਸਿੰਘ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਅਗਵਾਈ ਹੇਠ ਸਰਕਾਰ ਸੂਬੇ ਅੰਦਰ ਬਿਜਲੀ ਚੋਰੀ ਉੱਪਰ ਨੱਥ ਪਾਉਣ ਲਈ ਵਚਨਬੱਧ ਹੈ ਅਤੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਤੇ ਡਾਇਰੈਕਟਰ ਵੰਡ ਡੀਪੀਐਸ ਗਰੇਵਾਲ ਦੀਆਂ ਬਿਜਲੀ ਚੋਰੀ ਦੀ ਅਲਾਮਤ ਨੂੰ ਖ਼ਤਮ ਕਰਨ ਵਾਸਤੇ ਕੁੰਡੀ ਲਗਾਉਣ ਵਾਲੇ ਖਪਤਕਾਰਾਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਹਨ।



Scroll to Top