ਕੇਂਦਰ ਸਰਕਾਰ ਨੇ ਫਿਰੋਜ਼ਪੁਰ ਜਿਲ੍ਹੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ
ਕੇਂਦਰ ਸਰਕਾਰ ਨੇ ਫਿਰੋਜ਼ਪੁਰ ਜਿਲ੍ਹੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ
ਸੁਨੀਲ ਜਾਖੜ ਨੇ ਸਾਂਝੀ ਕੀਤੀ ਜਾਣਕਾਰੀ
ਫਿਰੋਜ਼ਪੁਰ, 25 Sep : ਕੇਂਦਰ ਸਰਕਾਰ ਨੇ ਫਿਰੋਜ਼ਪੁਰ ਜਿਲ੍ਹੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਵਿਖੇ 233.55 ਕਰੋੜ ਰੁਪਏ ਦੀ ਲਾਗਤ ਵਾਲੇ ਪੀਜੀਆਈਐਮਈਆਰ ਸੈਟੇਲਾਈਟ ਸੈਂਟਰ ਲਈ ਟੈਂਡਰ ਮੰਗੇ ਹਨ, ਇਸ ਪ੍ਰੋਜੈਕਟ ਨੂੰ 24 ਮਹੀਨਿਆਂ ਵਿਚ ਤਿਆਰ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ।
ਦਸੰਬਰ ਵਿੱਚ ਇਸ ਦੀ ਉਸਾਰੀ ਸ਼ੁਰੂ ਹੋਵੇਗੀ। 100 ਬੈੱਡਾਂ ਵਾਲੀ ਵਿਸ਼ੇਸ਼ ਸਹੂਲਤ ਫਿਰੋਜ਼ਪੁਰ ਅਤੇ ਨਾਲ ਲੱਗਦੇ ਸਰਹੱਦੀ ਖੇਤਰਾਂ ਦੀਆਂ ਮੈਡੀਕਲ ਜ਼ਰੂਰਤਾਂ ਨੂੰ ਪੂਰਾ ਕਰੇਗੀ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਹੈ- ”ਪ੍ਰਧਾਨ ਮੰਤਰੀ ਸ੍ਰੀ @narendramodi ਜੀ ਫਿਰੋਜ਼ਪੁਰ ਲਈ ਆਪਣੀ ਵਚਨਬੱਧਤਾ ਉਤੇ ਕਾਇਮ ਹਨ। ਮੈਨੂੰ ਫਿਰੋਜ਼ਪੁਰ ਵਿਖੇ 233.55 ਕਰੋੜ ਰੁਪਏ ਦੀ ਲਾਗਤ ਵਾਲੇ ਪੀਜੀਆਈਐਮਈਆਰ ਸੈਟੇਲਾਈਟ ਸੈਂਟਰ ਦੀ ਉਸਾਰੀ ਲਈ ਟੈਂਡਰ ਨੂੰ ਸਾਂਝਾ ਕਰਨ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਨੂੰ 24 ਮਹੀਨਿਆਂ ਦੀ ਸਮਾਂ ਸੀਮਾ ਅੰਦਰ ਤਿਆਰ ਕੀਤਾ ਜਾਵੇਗਾ। ਦਸੰਬਰ ਵਿੱਚ ਉਸਾਰੀ ਸ਼ੁਰੂ ਹੋਵੇਗੀ। 100 ਬਿਸਤਰਿਆਂ ਵਾਲੀ ਵਿਸ਼ੇਸ਼ ਸਹੂਲਤ ਫਿਰੋਜ਼ਪੁਰ ਅਤੇ ਨਾਲ ਲੱਗਦੇ ਸਰਹੱਦੀ ਖੇਤਰਾਂ ਦੀਆਂ ਮੈਡੀਕਲ ਜ਼ਰੂਰਤਾਂ ਨੂੰ ਪੂਰਾ ਕਰੇਗੀ।” ਉਨ੍ਹਾਂ ਨੇ ਐਕਸ ਉਤੇ ਲਿਖਿਆ ਹੈ- ‘ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨਿੱਜੀ ਤੌਰ ‘ਤੇ ਇਸ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਨ ਜੋ ਸਾਡੇ ਨਾਗਰਿਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸਹਾਇਕ ਹੋਵੇਗਾ। ਉਨ੍ਹਾਂ ਨੇ ਐਕਸ ਉਤੇ ਲਿਖਿਆ ਹੈ- ‘ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨਿੱਜੀ ਤੌਰ ‘ਤੇ ਇਸ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਗਰਾਨੀ ਕਰ ਰਹੇ ਹਨ ਜੋ ਸਾਡੇ ਨਾਗਰਿਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸਹਾਇਕ ਹੋਵੇਗਾ।