Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਚੋਰੀਆਂ ਕਰਨ ਵਾਲੇ ਚੋਰ ਨੂੰ ਆਖਿਰ ਪੁਲਿਸ ਨੇ ਕੀਤਾ ਕਾਬੂ

ਦੁਆਰਾ: Punjab Bani ਪ੍ਰਕਾਸ਼ਿਤ :Sunday, 24 September, 2023, 07:19 PM

ਚੋਰੀਆਂ ਕਰਨ ਵਾਲੇ ਚੋਰ ਨੂੰ ਆਖਿਰ ਪੁਲਿਸ ਨੇ ਕੀਤਾ ਕਾਬੂ
ਚੋਰੀ ਕੀਤਾ ਸਮਾਨ ਵੀ ਬਰਾਮਦ
– ਚੋਰ ‘ਤੇ ਦੋ ਮੁਕੱਦਮੇ ਹਨ ਸਨੌਰ ਥਾਣੇ ਵਿੱਚ ਦਰਜ
– ਕਈ ਹੋਰ ਚੋਰੀਆਂ ਨੂੰ ਵੀ ਦਿੱਤਾ ਸੀ ਇਸਨੇ ਅੰਜਾਮ
ਪਟਿਆਲਾ, 24 ਸਤੰਬਰ : ਲੰਘੇ ਦਿਨਾਂ ਵਿੱਚ ਸਨੌਰ ਅੰਦਰ ਅਧਾ ਦਰਜਨ ਦੇ ਕਰੀਬ ਚੋਰੀਆਂ ਕਰਨ ਵਾਲੇ ਚੋਰ ਨੂੰ ਆਖਿਰ ਸਨੌਰ ਪੁਲਿਸ ਨੇ ਕਾਬੂ ਕਰ ਲਿਆ ਹੈ। ਸਨੌਰ ਥਾਣਾ ਦੀ ਇੰਚਾਰਜ ਨੇ ਦੱਸਆ ਕਿ ਇਸਨੇ ਸਾਰੀਆਂ ਚੋਰੀਆਂ ਮੰਨ ਲਈਆਂ ਹਨ ਤੇ ਇਸਨੂੰ ਹੁਣ ਪੁੱਛਗਿਛ ਕਰਨ ਤੋਂ ਬਾਅਦ ਜੇਲ ਭੇਜਿਆ ਜਾ ਰਿਹਾ ਹੈ। ਐਸ.ਐਚ.ਓ ਸਨੌਰ ਨੇ ਦੱਸਿਆ ਕਿ ਇਸਤੋਂ ਇੱਕ ਚੋਰੀ ਦਾ ਸਪਲੈਂਡਰ ਮੋਟਰਸਾਇਕਲ ਰੰਗ ਸਿਲਵਰ ਜੋ ਉਸਨੇ ਕਰੀਬ 12/13 ਦਿਨ ਪਹਿਲਾਂ ਪੁਰਾਣੇ ਬੱਸ ਸਟੈਂਡ ਪਟਿਆਲਾ ਦੇ ਕੋਲੋ ਚੋਰੀ ਕੀਤਾ ਸੀ, ਬ੍ਰਾਮਦ ਕੀਤਾ ਹੈ ਅਤੇ ਕਸਬਾ ਸਨੌਰ ਵਿੱਚੋਂ ਚੋਰੀ ਕੀਤੀ ਐਲ.ਈ.ਡੀ. ਅਤੇ ਪੈਸਿਆ ਦੀ ਭਾਨ ਕੁੱਲ 3618 ਰੁਪਏ, ਵਾਰਦਾਤ ਸਮੇ ਦੁਕਾਨਾਂ ਦੇ ਸਟਰ ਤੋੜਨ ਲਈ ਵਰਤਿਆ ਗਿਆ ਰਾਡ ਲੋਹਾ ਵੀ ਬ੍ਰਾਮਦ ਕੀਤਾ ਹੈ। 12 ਤੇ 13 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਸਬਾ ਸਨੌਰ ਵਿਖੇ ਨਾ ਮਾਲੂਮ ਵਿਅਕਤੀ ਵੱਲੋ 3/4 ਕਰਿਆਨੇ ਅਤੇ ਡਾਇਰੀ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਪੈਸੇ ਚੋਰੀ ਕਰ ਲਏ ਸੀ ਜਿਸ ਸਬੰਧੀ ਮੁੱਕਦਮਾ ਨੰਬਰ 77 ਥਾਣਾ ਸਨੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ। ਫਿਰ ਮਿਤੀ 20/21-9-23 ਦੀ ਦਰਮਿਆਨੀ ਰਾਤ ਨੂੰ ਕਸਬਾ ਸਨੌਰ ਵਿਖੇ ਅਨੁਜ ਕੁਮਾਰ ਪੁੱਤਰ ਸਤਪਾਲ ਵਾਸੀ ਆਹਲੂਵਾਲੀਆ ਮੁਹੱਲਾ ਸਨੌਰ ਦੀ ਦੁਕਾਨ ਵਿੱਚੋ ਤਾਲੇ ਤੋੜ ਕੇ 15/16 ਹਜਾਰ ਰੁਪਏ, ਰਮੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਪਠਾਣਾ ਵਾਲਾ ਮੁਹੱਲਾ ਸਨੌਰ ਅਤੇ ਪ੍ਰਿਥੀ ਸਿੰਘ ਪੁੱਤਰ ਸਾਦੀ ਰਾਮ ਵਾਸੀ ਗਰਿੱਡ ਕਲੋਨੀ ਸਨੌਰ ਦੀਆਂ ਦੁਕਾਨਾਂ ਵਿੱਚੋ ਤਾਲੇ ਤੋੜ ਕੇ 15/16 ਹਜਾਰ ਰੁਪਏ ਚੋਰੀ ਕਰ ਲਏ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 82 ਮਿਤੀ 21-9-23 ਅ/ਧ 457,380 ਆਈ.ਪੀ.ਸੀ. ਥਾਣਾ ਸਨੌਰ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਜੋ ਦੋਰਾਨੇ ਤਫਤੀਸ ਚੋਰੀਸ਼ੁਦਾ ਦੁਕਾਨਾਂ ਦੇ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਵਿਅਕਤੀ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਰੇਸ਼ਮ ਸਿੰਘ ਵਾਸੀ ਅਜਰਾਵਰ ਥਾਣਾ ਖੇੜੀ ਗੰਡਿਆਂ ਜਿਲ੍ਹਾ ਪਟਿਆਲਾ ਨੂੰ ਟਰੇਸ ਕਰਕੇ ਮਿਤੀ 23-9-23 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਦੋਸੀ ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਉਹ ਕਰੀਬ 3/4 ਮਹਿਨੇ ਪਹਿਲਾਂ ਮਾੜੀ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਲੱਗ ਪਿਆ ਹੈ ਜਿਸ ਕਰਕੇ ਉਹ ਆਪਣੇ ਮਾਤਾ ਪਿਤਾ ਨਾਲ ਲੜਾਈ ਝਗੜਾ ਕਰਦਾ ਸੀ ਅਤੇ ਉਸਦੇ ਮਾਤਾ ਪਿਤਾ ਨੇ ਉਸ ਨੂੰ ਘਰ ਤੋ ਬੇਦਖਲ ਕਰ ਦਿੱਤਾ ਸੀ। ਜਿਸ ਕਰਕੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖੀ ਨੇ ਆਪਣਾ ਘਰ ਛੱਡ ਦਿੱਤਾ ਸੀ ਅਤੇ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਨ ਲੱਗ ਪਿਆ ਸੀ ਅਤੇ ਉਹ ਰਾਤ ਨੂੰ ਦੁਕਾਨਾਂ ਵਿੱਚੋ ਚੋਰੀ ਕਰਕੇ ਰੇਲਵੇ ਸਟੇਸ਼ਨ ਜਾਂ ਬੱਸ ਸਟੇਸ਼ਨ ਪਟਿਆਲਾ ਪਰ ਹੀ ਸੌ ਜਾਂਦਾ ਸੀ।
ਇਸ ਦੌਰਾਨ ਐਸ.ਪੀ. ਸਿਟੀ ਸਰਫਰਾਜ ਆਲਮ ਅਤੇ ਡੀਐਸਪੀ ਸਨੌਰ ਨੇ ਦੱਸਿਆ ਕਿ ਦੋਸੀ ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਨੇ ਪੁੱਛਗਿਛ ਦੋਰਾਨ ਮੰਨਿਆ ਹੈ ਕਿ ਸਨੌਰ ਦੇ ਨਾਲ-ਨਾਲ ਮਿਤੀ 22/23 ਦੀ ਦਰਮਿਆਨੀ ਰਾਤ ਨੰ ਵੀ ਸ਼ਹਿਰ ਪਟਿਆਲਾ ਵਿੱਚ ਥਾਣਾ ਕੋਤਵਾਲੀ ਪਟਿਆਲਾ ਦੇ ਏਰੀਆ ਵਿੱਚ ਉਸਨੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਉਸਨੇ ਬਾਰਨ ਅਤੇ ਰਾਜਪੁਰਾ ਸਾਇਡ ਤੋ ਵੀ ਰਾਤ ਨੂੰ ਦੁਕਾਨਾਂ ਦੇ ਤਾਲੇ ਤੋੜਕੇ ਚੋਰੀਆਂ ਕੀਤੀਆਂ ਹਨ।ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕਰਕੇ ਚੋਰੀ ਕੀਤਾ ਹੋਇਆ ਸਮਾਨ ਅਤੇ ਹੋਰ ਕੀਤੀਆਂ ਚੋਰੀਆਂ ਬਾਰੇ ਪਤਾ ਲਗਾਇਆ ਜਾਵੇਗਾ।



Scroll to Top