ਨਵਜੋਤ ਸਿੰਘ ਸਿੱਧੂ ਨੇ ਤਿੱਖਾ ਹਮਲਾ ਕਰਦਿਆਂ ਘੇਰੀ ਪੰਜਾਬ ਸਰਕਾਰ

ਦੁਆਰਾ: Punjab Bani ਪ੍ਰਕਾਸ਼ਿਤ :Sunday, 24 September, 2023, 06:54 PM

ਨਵਜੋਤ ਸਿੰਘ ਸਿੱਧੂ ਨੇ ਤਿੱਖਾ ਹਮਲਾ ਕਰਦਿਆਂ ਘੇਰੀ ਪੰਜਾਬ ਸਰਕਾਰ
– ਬੋਲੇ : ਗੰਭੀਰ ਕਰਜ਼ਾ ਸੰਕਟ ‘ਚ ਘਿਰਿਆ ਸੂਬਾ
ਚੰਡੀਗੜ : ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋ ਪੁਛੇ ਸਵਾਲਾਂ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਤਿਖਾ ਹਮਲਾ ਕਰਦਿਆਂ ਟਵੀਟਰ ‘ਤੇ ਵੀਡਿਓ ਜਾਰੀ ਕਰਕੇ ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ‘ਤੇ ਕਰਜ਼ਿਆਂ ਅਤੇ ਖਜਾਨੇ ‘ਚ ਆਉਣ ਵਾਲੇ ਪੈਸੇ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਸਿੱਧੂ ਨੇ ਕਿਹਾ ਕਿ ਗਵਰਨਰ ਸਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜੇ ਹੀ ਵਧੀਆ ਸਵਾਲ ਕੀਤੇ ਹਨ, ਜੋ ਪੰਜਾਬ ਦੀ ਅਗਲੀ ਪੀੜੀ ਦੇ ਭਵਿੱਖ ਬਾਰੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਖਿਰ ਕਿ ਲੁਕੋ ਰਹੇ ਹਨ, ਪਾਪ ਅਤੇ ਪਾਰਾ ਕਦੇ ਲੁਕਾਏ ਨਹੀਂ ਲੁਕਦਾ, ਇਹ ਇੱਕ ਦਿਨ ਉਜਾਗਰ ਹੋ ਹੀ ਜਾਂਦਾ ਹੇ। ਉਨ੍ਹਾਂ ਕਿਹਾ ਕਿ ਰਾਜਪਾਲ ਵੱਲੋਂ ਪੁਛੇ ਸਵਾਲਾਂ ਦੀ ਜਵਾਬਦੇਵੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਤੇਜੀ ਨਾਲ ਵਧ ਰਿਹਾ ਕਰਜਾ ਆਪ ਦੀ ਲਗਾਤਾਰ ਭ੍ਰਿਸ਼ਟਾਚਾਰ ਅਤੇ ਵੋਟ ਬੈਂਕ ਦੀ ਰਾਜਨੀਤੀ ਦਾ ਨਤੀਜਾ ਹੇ। ਮੁਫਤ ਦੀ ਰਾਜਨੀਤੀ ਪੰਜਾਬ ਨੂੰ ਨਾ ਭਰਨਯੋਗ ਤਰੀਕਿਆਂ ਨਾਲ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਗੰਭੀਰ ਕਰਜ਼ਾ ਸੰਕਟ ਨਾਲ ਘਿਰਿਆ ਪਿਆ ਹੈ। ਉਨ੍ਹਾਂ ਪੁਛਿਆ ਪੈਸਿਆਂ ਦੀ ਵਰਤੋ ਕਿਥੇ ਕੀਤੀ ਗਈ ਇਹ ਤਾਂ ਦਸੋ ਅਤੇ 5 ਹਜਾਰ ਕਰੋੜ ਦੀ ਵਿਭਾਗਾਂ ਦੀ ਦੇਣਦਾਰੀ ਹੈ।