ਹੇਲਪੇਜ਼ ਇੰਡੀਆ ਨੇ ਜੇ.ਐਸ.ਡਬਲਯੂ ਕੰਪਨੀ ਪਿੰਡ ਬਪਰੋਰ ਦੇ ਸਹਿਯੋਗ ਨਾਲ ਪਿੰਡ ਘੱਗਰ ਸਰਾਏ ਵਿਖੇ ਲਗਾਇਆ ਵਿਸ਼ੇਸ਼ ਮੈਡੀਕਲ ਕੈਂਪ

ਹੇਲਪੇਜ਼ ਇੰਡੀਆ ਨੇ ਜੇ.ਐਸ.ਡਬਲਯੂ ਕੰਪਨੀ ਪਿੰਡ ਬਪਰੋਰ ਦੇ ਸਹਿਯੋਗ ਨਾਲ ਪਿੰਡ ਘੱਗਰ ਸਰਾਏ ਵਿਖੇ ਲਗਾਇਆ ਵਿਸ਼ੇਸ਼ ਮੈਡੀਕਲ ਕੈਂਪ
ਪਟਿਆਲਾ, 24 ਸਤੰਬਰ : ਹੇਲਪੇਜ਼ ਇੰਡੀਆ ਨੇ ਜੇ.ਐਸ.ਡਬਲਯੂ ਕੰਪਨੀ ਪਿੰਡ ਬਪਰੋਰ ਦੇ ਸਹਿਯੋਗ ਨਾਲ ਅੱਜ ਪਿੰਡ ਘੱਗਰ ਸਰਾਏ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਵਾਇਆ, ਜਿਸ ਵਿੱਚ 262 ਤੋ ਵੱਧ ਲੋਕਾਂ ਨੇ ਆਪਣਾ ਮੁਫਤ ਇਲਾਜ ਕਰਵਾਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ। ਹੈਲਪੇਜ਼ ਇੰਡੀਆ ਦੇ ਡਿਪਟੀ ਡਾਇਰੈਕਟਰ ਕਮਲ ਸ਼ਰਮਾ ਅਤੇ ਬਿਰਧ ਆਸ਼ਰਮ ਪਟਿਆਲਾ ਦੇ ਪ੍ਰਬੰਧਕ ਲਖਵਿੰਦਰ ਸਰੀਨ ਨੇ ਦੱਸਿਆ ਕਿ ਇਹ ਕੈਂਪ ਪਿੰਡ ਘੱਗਰ ਸਰਾਏ ਵਿਖੇ ਲਗਾਇਆ ਗਿਆ, ਜਿਸ ਵਿਚ ਨੇੜੇ ਦੇ ਪਿੰਡਾਂ ਅਲੀ ਮਾਜਰਾ, ਨੌਸ਼ਹਿਰਾ, ਸਰਾਏ ਮੁਗਲ, ਡਾਹਰੀਆਂ, ਸ਼ੰਬੂ ਖੁਰਦ, ਖੈਰਪੁਰ ਸ਼ੇਖੋਂ, ਬੀਬੀਪੁਰ ਅਤੇ ਜਖੇਪਲ ਦੇ 262 ਵਸਨੀਕਾਂ ਨੇ ਇਸ ਵਿਸ਼ੇਸ਼ ਕੈਂਪ ਦਾ ਲਾਭ ਚੁੱਕਿਆ।
ਇਸ ਵਿਸ਼ੇਸ਼ ਕੈਂਪ ਦਾ ਉਦਘਾਟਨ ਸ਼ੰਬੂ ਥਾਣਾ ਦੇ ਮੁੱਖੀ ਰਾਹੁਲ ਕੌਸ਼ਲ ਨੇ ਕੀਤਾ।
ਇਸ ਵਿਸ਼ੇਸ਼ ਕੈਂਪ ਵਿੱਚ ਚਮੜੀ ਰੋਗਾਂ ਦੇ ਮਾਹਰ ਡਾਕਟਰ ਮਨਜੀਤ ਸਿੰਘ ਧਾਲੀਵਾਲ, ਹੱਡੀਆਂ ਦੇ ਮਾਹਰ ਡਾਕਟਰ ਅਨਿਲ ਕੁਮਾਰ ਗੁਲਾਟੀ, ਬੱਚਿਆ ਦੇ ਮਾਹਰ ਡਾਕਟਰ ਗੁਰਮੀਤ ਸਿੰਘ ਅਤੇ ਅੱਖਾਂ ਦੇ ਮਾਹਰ ਸਾਹਿਤ ਆਮ ਰੋਗਾਂ ਦੀ ਜਾਂਚ ਡਾਕਟਰ ਪੀ ਐਨ ਗੰਗਰ ਨੇ ਕੀਤੀ, ਇਸ ਮੌਕੇ ਪਿੰਡ ਘੱਗਰ ਸਰਾਏ ਦੀ ਸਰਪੰਚ ਗੁਰਵਿੰਦਰ ਕੌਰ, ਆਗੂ ਸੁਖਦੇਵ ਸਿੰਘ, ਕਰਨੈਲ ਸਿੰਘ, ਰਾਮ ਸਿੰਘ, ਵਿਨੋਦ ਕੁਮਾਰ, ਸੁਖਲਾਲ ਸਿੰਘ ਪੰਚਾਇਤ ਮੈਂਬਰ, ਰਾਜਿੰਦਰ ਸਿੰਘ, ਸੰਸਥਾ ਦੇ ਵਰਕਰ ਮੰਗਤ ਸਿੰਘ ਪਿੰਡ ਬੱਪਰੋਰ, ਭੁਪਿੰਦਰ ਸਿੰਘ ਪੰਚਾਇਤ ਮੈਂਬਰ, ਹਲਪੇਜ ਇੰਡੀਆ ਦੇ ਰਾਜਪੁਰਾ ਪ੍ਰੋਜੈਕਟ ਅਫ਼ਸਰ ਗੌਰਵ ਸ਼ਰਮਾ, ਫਾਰਮਾਸਿਸਟ ਮੰਗਵੀਰ ਮੋਹੋਮਦ, ਡਰਾਈਵਰ ਸੂਰਜ ਮੋਹੋਮਦ, ਪਟਿਆਲਾ ਬਿਰਧ ਆਸ਼ਰਮ ਤੋ ਯਾਦਵਿੰਦਰ ਸਿੰਘ ਸਾਹਿਤ ਸਭ ਨੇ ਬਹੁਤ ਸਹਿਯੋਗ ਕੀਤਾ। ਇਸ ਦੌਰਾਨ ਥਾਣਾ ਮੁਖੀ ਰਾਹੁਲ ਕੌਸ਼ਲ ਨੇ ਕਿਹਾ ਕਿ ਉਹ ਬਹੁਤ ਸਾਲਾਂ ਤੋਂ ਇਸ ਸੰਸਥਾ ਦਾ ਕੰਮ ਵੇਖਦੇ ਆ ਰਹੇ ਹਨ ਜੌ ਕੇ ਬਹੁਤ ਹੀ ਤਾਰੀਫ਼ ਕਰਨ ਯੋਗ ਹੈ।
