Breaking News ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰਮੁੱਖ ਮੰਤਰੀ ਭਗਵੰਤ ਮਾਨ ਨੇ ਡਾ ਚਬੇਵਾਲ ਲਈ ਕੀਤਾ ਚੋਣ ਪ੍ਰਚਾਰਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ 'ਚ ਚੋਣ ਤਿਆਰੀਆਂ ਦਾ ਜਾਇਜ਼ਾਮਾਈਕਰੋ ਅਬਜ਼ਰਵਰਾਂ ਲਈ ਸਿਖਲਾਈ ਸੈਸ਼ਨ ਦਾ ਆਯੋਜਨਜ਼ਿਲ੍ਹਾ ਪੱਧਰੀ ਖਰਚਾ ਸੈਲ ਦੇ ਨੋਡਲ ਅਫ਼ਸਰ ਵੱਲੋਂ ਉਮੀਦਵਾਰਾਂਘੱਟ ਟੈਕਸ ਨਾਲ ਆਸਾਨ ਜੀਐਸਟੀ ਦਾ ਵਾਅਦਾ ਕਰਦਿਆਂ, ਵੜਿੰਗ ਨੇ ਆਰਥਿਕ ਦ੍ਰਿਸ਼ਟੀਕੋਣ ਨੂੰ ਕੀਤਾ ਪੇਸ਼ਭਾਜਪਾ ਨੂੰ ਵੋਟ ਦੇਣਾ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਵਾਧਾ ਦੇਣਾ ਹੈ: ਚਰਨ ਸਿੰਘ ਸਪਰਾਸਮਾਣਾ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦਵਾਇਆ ਜਿੱਤ ਦਾ ਭਰੋਸਾ, ਪ੍ਰਨੀਤ ਕੌਰ ਨੇ ਵੀ ਕਿਹਾ ਸੰਸਦ ਵਿੱਚ ਪਹੁੰਚਦੇ ਹੀ ਪਟਿਆਲਾ ਦੀ ਹਰੇਕ ਮੰਗ ਕਰਾੰਗੀ ਪੂਰੀਪੰਜਾਬ ਵਿੱਚ ਬੋਟਲਿੰਗ ਪਲਾਂਟ ਦਾ ਲਾਇਸੈਂਸ ਮੁਅੱਤਲ

27 ਸਾਲ ਬਾਅਦ ਰੈਪਰ ਟੂਪੈਕ ਦੇ ਕਤਲ ਦਾ ਮੁਲਜ਼ਮ ਗ੍ਰਿਫਤਾਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 30 September, 2023, 03:35 PM

27 ਸਾਲ ਬਾਅਦ ਰੈਪਰ ਟੂਪੈਕ ਦੇ ਕਤਲ ਦਾ ਮੁਲਜ਼ਮ ਗ੍ਰਿਫਤਾਰ
ਸਿੱਧੂ ਮੂਸੇਵਾਲਾ ਨੇ ਆਖਰੀ ਗੀਤ ਵਿੱਚ ਕੀਤਾ ਸੀ ਜ਼ਿਕਰ
ਅਮਰੀਕਾ ਵਿੱਚ ਸਾਲ 1996 ਵਿੱਚ ਰੈਪਰ ਟੂਪੈਕ ਸ਼ਕੂਰ ਦੇ ਕਤਲ ਕਰ ਦਿੱਤਾ ਸੀ। ਅਮਰੀਕਾ ਪੁਲਿਸ ਨੇ ਇਸ ਕੇਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਅਮਰੀਕਾ ਦੀ ਇੱਕ ਅਦਾਲਤ ਨੇ 60 ਸਾਲਾ ਡੁਏਨ ‘ਕੇਫ਼ੈ ਡੀ’ ਡੇਵਿਸ ਨੂੰ ਇੱਕ ਮਾਰੂ ਹਥਿਆਰ ਨਾਲ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਠਹਿਰਾਇਆ ਗਿਆ ਹੈ। ਇਸ ਨਾਲ ਜੁੜੇ ਕਈ ਮੁਲਜ਼ਮ ਹੁਣ ਤੱਕ ਮਰ ਚੁੱਕੇ ਹਨ। ਡੇਵਿਸ ਨੂੰ ਸ਼ੁੱਕਰਵਾਰ ਨੂੰ ਉਸ ਦੇ ਘਰ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਬਾਹਰ ਘੁੰਮ ਰਿਹਾ ਸੀ। ਦੱਸ ਦਈਏ ਕਿ ਮਸ਼ਹੂਰ ਰੈਪਰ ਦੀ ਹੱਤਿਆ ਦੇ ਸਮੇਂ, ਟੂਪੈਕ ਸ਼ਕੂਰ ਦੀ ਉਮਰ ਸਿਰਫ 25 ਸਾਲ ਸੀ। 7 ਸਤੰਬਰ, 1996 ਵਿੱਚ ਅਮਰੀਕਾ ਦੇ ਲਾਸ ਵੇਗਾਸ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ 60 ਸਾਲਾ ਡੁਏਨ ‘ਕੇਫ਼ੈ ਡੀ’ ਡੇਵਿਸ ‘ਤੇ ਕਤਲ ਦਾ ਦੋਸ਼ ਲੱਗਾ ਹੈ। ਲੰਬੀ ਸੁਣਵਾਈ ਤੋਂ ਬਾਅਦ ਗ੍ਰੈਂਡ ਜਿਊਰੀ ਨੇ ਇਹ ਫੈਸਲਾ ਦਿੱਤਾ ਹੈ। ਇਹ ਜਾਣਕਾਰੀ ਸਰਕਾਰੀ ਵਕੀਲ ਮਾਰਕ ਡਿਗੀਆਕੋਮੋ ਨੇ ਸ਼ੁੱਕਰਵਾਰ ਨੂੰ ਦਿੱਤੀ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੀ ਰੈਪਰ ਟੂਪੈਕ ਨੂੰ ਫੋਲੋ ਕਰਦਾ ਸੀ। ਸਿੱਧੂ ਮੂਸੇਵਾਲਾ ਨੇ ਆਪਣੇ ਆਖਰੀ ਗੀਤ ‘ਦਿ ਲਾਸਟ ਰਾਈਡ’ ਵਿੱਚ ਵੀ ਉਨ੍ਹਾਂ ਦਾ ਵਿੱਚ ਟੂਪੈਕ ਦਾ ਜ਼ਿਕਰ ਕੀਤਾ ਸੀ।
ਕਾਬਲੇਗੌਰ ਹੈ ਕਿ ਸ਼ਕੂਰ ਟੂਪੈਕ ਇੱਕ ਮਸ਼ਹੂਰ ਰੈਪਰ ਸੀ। ਕੈਲੀਫੋਰਨੀਆ ਲਵ ਵਰਗੇ ਹਿੱਟ ਗੀਤ ਦੇਣ ਵਾਲੇ ਹਿਪੌਪ ਕਲਾਕਾਰ ਸ਼ਕੂਰ ਨੂੰ ਵੀ ਛੇ ਵਾਰ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਬਹੁਤ ਥੋੜ੍ਹੇ ਸਮੇਂ ਵਿੱਚ ਟੂਪੈਕ ਬੈਕਅੱਪ ਡਾਂਸਰ ਤੋਂ ਗੈਂਗਸਟਾ ਰੈਪਰ ਅਤੇ ਹਿੱਪ-ਹੌਪ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਬਣ ਗਿਆ।



Scroll to Top