ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੀਆਂ ਟੀਮਾਂ ਕਰ ਰਹੀਆਂ ਹਨ ਲਗਾਤਾਰ ਛਾਪੇਮਾਰੀ
ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੀਆਂ ਟੀਮਾਂ ਕਰ ਰਹੀਆਂ ਹਨ ਲਗਾਤਾਰ ਛਾਪੇਮਾਰੀ
ਸ਼ਿਮਲਾ- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਇਸੇ ਲੜੀ ਵਿੱਚ ਪੰਜਾਬ ਪੁਲਿਸ ਅਤੇ ਵਿਜੀਲੈਂਸ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਦਸਤਕ ਦਿੱਤੀ ਹੈ। ਸ਼ੁੱਕਰਵਾਰ (Shimla) ਸਵੇਰੇ ਪੰਜਾਬ ਪੁਲਿਸ (Punjab Police) ਤੇ ਵਿਜੀਲੈਂਸ ਦੀ ਟੀਮ ਸ਼ਿਮਲਾ ਦੇ ਖਲੀਨੀ ਇਲਾਕੇ ‘ਚ ਇਕ ਨਿੱਜੀ ਘਰ ‘ਚ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਅਤੇ ਵਿਜੀਲੈਂਸ ਟੀਮ ਨੇ ਜਿਸ ਘਰ ਦਾ ਦਰਵਾਜ਼ਾ ਖੜਕਾਇਆ ਉਹ ਮਨਪ੍ਰੀਤ ਬਾਦਲ ਦੇ ਦੋਸਤ ਦਾ ਸੀ। ਇਸ ਨਿੱਜੀ ਘਰ ਦੀ ਕਈ ਘੰਟਿਆਂ ਤੱਕ ਜਾਂਚ ਕੀਤੀ ਗਈ। ਛਾਪੇਮਾਰੀ ਸਵੇਰੇ ਕੀਤੀ ਗਈ। ਖਲੀਨੀ ਤੋਂ ਇਲਾਵਾ ਮਨਪ੍ਰੀਤ ਸਿੰਘ ਦੀ ਸ਼ਿਮਲਾ ਦੇ ਚੈਲ ਅਤੇ ਫਾਗੂ ਵਿੱਚ ਵੀ ਤਲਾਸ਼ੀ ਲਈ ਗਈ ਹੈ। ਦੂਜੇ ਪਾਸੇ ਹਿਮਾਚਲ ਦੀ ਸੀਆਈਡੀ ਟੀਮਾਂ ਵੀ ਮਨਪ੍ਰੀਤ ਬਾਰੇ ਜਾਣਕਾਰੀ ਇਕੱਠੀ ਕਰ ਰਹੀਆਂ ਹਨ। ਜਾਣਕਾਰੀ ਮੁਤਾਬਕ ਸ਼ਿਮਲਾ ਪੁਲਸ ਨੂੰ ਪੰਜਾਬ ਪੁਲਸ ਅਤੇ ਵਿਜੀਲੈਂਸ ਟੀਮ ਨੇ ਸੂਚਿਤ ਕੀਤਾ ਸੀ। ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਇੱਥੇ ਨਹੀਂ ਮਿਲੇ ਹਨ।