ਪੰਜਾਬੀ ਟਾਈਪ ਦੇ ਦਾਖਲੇ ਲਈ 6 ਅਕਤੂਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ ਫਾਰਮ
ਦੁਆਰਾ: Punjab Bani ਪ੍ਰਕਾਸ਼ਿਤ :Thursday, 28 September, 2023, 06:28 PM

ਪੰਜਾਬੀ ਟਾਈਪ ਦੇ ਦਾਖਲੇ ਲਈ 6 ਅਕਤੂਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ ਫਾਰਮ
ਪਟਿਆਲਾ, 28 ਸਤੰਬਰ:
ਜ਼ਿਲ੍ਹਾ ਭਾਸ਼ਾ ਦਫ਼ਤਰ ਪਟਿਆਲਾ ਵਲੋਂ ਚਲਦੀਆਂ ਪੰਜਾਬੀ ਟਾਈਪ/ਸ਼ਾਰਟਹੈਂਡ ਸ਼੍ਰੇਣੀ ਲਈ ਆਮ ਸ਼੍ਰੇਣੀ ਦੀਆਂ ਚਾਰ ਸੀਟਾਂ ਭਰੀਆਂ ਜਾਣੀਆਂ ਹਨ, ਜਿਨ੍ਹਾਂ ਲਈ ਮੁੱਢਲੀ ਯੋਗਤਾ ਗ੍ਰੈਜੂਏਸ਼ਨ ਹੈ। ਇਨਾਂ ਸ਼੍ਰੇਣੀਆਂ ਵਿਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਮਿਤੀ 06.10.2023 ਦੁਪਹਿਰ 1.00 ਵਜੇ ਤੱਕ ਆ ਕੇ ਫਾਰਮ ਭਰ ਸਕਦੇ ਹਨ। ਇਸ ਕੋਰਸ ਦਾ ਸਮਾਂ ਇਕ ਸਾਲ ਦਾ ਹੈ।
