ਟਾਈਗਰ-3 ਸ਼ੋਅ ਦੇ ਦੌਰਾਨ ਸਿਨੇਮਾਘਰ ਦੇ ਅੰਦਰ ਲੋਕਾਂ ਨੇ ਚਲਾਏ ਪਟਾਕੇ :ਮਾਮਲਾਦਰਜ
ਦੁਆਰਾ: Punjab Bani ਪ੍ਰਕਾਸ਼ਿਤ :Monday, 13 November, 2023, 04:43 PM

ਟਾਈਗਰ-3 ਸ਼ੋਅ ਦੇ ਦੌਰਾਨ ਸਿਨੇਮਾਘਰ ਦੇ ਅੰਦਰ ਲੋਕਾਂ ਨੇ ਚਲਾਏ ਪਟਾਕੇ :ਮਾਮਲਾਦਰਜ
ਮਹਾਰਾਸ਼ਟਰ, 13 ਨਵੰਬਰ : ਮਹਾਰਾਸ਼ਟਰ ਦੇ ਮਾਲੇਗਾਓਂ ‘ਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਫਿਲਮ ‘ਟਾਈਗਰ-3’ ਦੇ ਸ਼ੋਅ ਦੌਰਾਨ ਸਿਨੇਮਾਘਰ ਦੇ ਅੰਦਰ ਪਟਾਕੇ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਟਾਕੇ ਚਲਾਉਣ ਨਾਲ ਸਿਨੇਮਾ ਹਾਲ ‘ਚ ਹਫੜਾ-ਦਫੜੀ ਮੱਚ ਗਈ। ਸਲਮਾਨ ਖਾਨ ਦੇ ਪ੍ਰਸ਼ੰਸਕਾਂ ਵੱਲੋਂ ਪਟਾਕੇ ਚਲਾਉਣ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਲੇਗਾਓਂ ਪੁਲਿਸ ਨੇ ਮਹਾਰਾਸ਼ਟਰ ਪੁਲਿਸ ਐਕਟ ਦੀ ਧਾਰਾ 112 ਅਤੇ 117 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਲੋਕ ਕੁਰਸੀਆਂ ਦੇ ਉੱਪਰੋਂ ਕੁੱਦ ਕੇ ਭੱਜੇ।
