ਬਾਸਕਟਬਾਲ ਮੁਕਾਬਲੇ ’ਚ ਮਲਟੀਪਰਪਜ ਵਿੰਗ ਬਣਿਆ ਪੰਜਾਬ ਚੈਂਪੀਅਨ
ਬਾਸਕਟਬਾਲ ਮੁਕਾਬਲੇ ’ਚ ਮਲਟੀਪਰਪਜ ਵਿੰਗ ਬਣਿਆ ਪੰਜਾਬ ਚੈਂਪੀਅਨ
– ਮੁੱਖ ਮਹਿਮਾਨ ਵਜੋਂ ਵਿਧਾਇਕ ਗੁਰਲਾਲ ਘਨੌਰ ਨੇ ਕੀਤੀ ਸ਼ਿਰਕਤ
10 ਨਵੰਬਰ, ਪਟਿਆਲਾ।
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕੋ-ਐਡ ਮਲਟੀਪਰਪਜ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਦੀ ਪਟਿਆਲਾ ਦੀ ਪੰਜਾਬੀ ਬਾਗ ਬਰਾਂਚ ਵਿਖੇ ਕਰਵਾਈਆਂ ਜਾ ਰਹੀਆਂ 67ਵੀਂਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਮੁਕਾਬਲੇ ’ਚ ਮਲਟੀਪਰਪਜ ਵਿੰਗ ਪਟਿਆਲਾ ਪੰਜਾਬ ਚੈਂਪੀਅਨ ਬਣਿਆ ਹੈ। ਮੇਜਬਾਨ ਸਕੂਲ ਦੇ ਪ੍ਰਿੰਸੀਪਲ ਵਿਜੈ ਕਪੂਰ ਦੀ ਅਗਵਾਈ ਹੇਠ ਚੱਲ ਰਹੀਆਂ ਖੇਡਾਂ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਘਨੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਕੂਲ ਦੇ ਸਾਬਕਾ ਪ੍ਰਿੰਸੀਪਲ ਨੈਸ਼ਨਲ ਐਵਾਰਡੀ ਤੋਤਾ ਸਿੰਘ ਚਹਿਲ ਨੇ ਸ਼ਿਰਕਤ ਕੀਤੀ।
ਮੈਚਾਂ ਸਬੰਧੀ ਜਾਣਕਾਰੀ ਦਿੰਦਿਆਂ ਬਾਸਕਟਬਾਲ ਦੇ ਕੋਚ ਅਤੇ ਅੰਤਰਰਾਸ਼ਟਰੀ ਰੈਫਰੀ ਅਮਰਜੋਤ ਸਿੰਘ ਨੇ ਦੱਸਿਆ ਕਿ ਅੰਡਰ-14 ਵਰਗ ਤਹਿਤ (ਲੜਕਿਆਂ) ਬਾਸਕਟਬਾਲ ਖੇਡ ਮੁਕਾਬਲੇ ’ਚ ਮਲਟੀਪਰਪਜ ਵਿੰਗ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਲੀਗ ਦੇ ਪਹਿਲੇ ਮੈਚ ਵਿੱਚ 43 ਦੇ ਫਰਕ ਨਾਲ, ਦੂਜੇ ਮੈਚ ਵਿੱਚ ਜਲੰਧਰ ਨੂੰ 59 ਅੰਕਾਂ ਦੇ ਫਰਕ ਨਾਲ ਅਤੇ ਕਪੂਰਥਲਾ ਨੂੰ 31 ਅੰਕਾਂ ਦੇ ਫਰਕ ਨਾਲ ਹਰਾਅ ਕੇ ਪੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਕੁਆਰਟਰ ਫਾਈਨਲ ਵਿੱਚ ਬਰਨਾਲਾ ਨੂੰ 37 ਅੰਕਾਂ ਨਾਲ, ਸੈਮੀ ਫਾਈਨਲ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 54 ਅੰਕਾਂ ਅਤੇ ਫਾਈਨਲ ਮੈਚ ਵਿੱਚ ਲੁਧਿਆਣਾ ਜ਼ਿਲ੍ਹੇ ਨੂੰ 72-48 ਤੇ ਫਰਕ ਨਾਲ ਹਰਾਅ ਕੇ ਸਾਰੇ ਮੈਚਾਂ ਵਿੱਚ ਇੱਕ ਤਰਫਾ ਜਿੱਤ ਪ੍ਰਾਪਤ ਕੀਤੀ ਹੈ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਮੁੱਖ ਮਹਿਮਾਨ ਵਿਧਾਇਕ ਗੁਰਲਾਲ ਘਨੌਰ, ਵਿਸ਼ੇਸ਼ ਮਹਿਮਾਨ ਸਾਬਕਾ ਪ੍ਰਿੰਸੀਪਲ ਤੋਤਾ ਸਿੰਘ ਚਹਿਲ, ਸਕੂਲ ਪ੍ਰਿੰਸੀਪਲ ਵਿਜੈ ਕਪੂਰ ਨੇ ਨਿਭਾਈ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਲੰਪੀਅਨ ਤਰਲੋਕ ਸਿੰਘ ਸੰਧੂ, ਦਵਿੰਦਰ ਸ਼ਰਮਾ, ਅਬਜਰਵਰ ਗੁਰਜੀਤ ਸਿੰਘ, ਅਮਨਿੰਦਰ ਸਿੰਘ, ਬਲਵਿੰਦਰ ਜੱਸਲ, ਗੁਰਮੀਤ ਸਿੰਘ ਕੰਵਲਦੀਪ ਸਿੰਘ, ਇਰਵਨਦੀਪ ਕੌਰ, ਇੰਦੂ ਬਾਲਾ, ਤੇਜਿੰਦਰ ਕੌਰ, ਹਰਵੀਰ ਕੌਰ ਤੇ ਕਮਲਜੀਤ ਕੌਰ ਆਦਿ ਹਾਜਰ ਸਨ।