ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਦੁਆਰਾ: Punjab Bani ਪ੍ਰਕਾਸ਼ਿਤ :Friday, 10 November, 2023, 09:08 PM

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਟੋਰਾਂਟੋ, 10 ਨਵੰਬਰ 2023 – ਕੈਨੇਡਾ ‘ਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਰਮਵੀਰ ਚਾਹਲ ਵੱਜੋਂ ਹੋਈ ਹੈ, ਉਸ ਦੀ ਉਮਰ ਕਰੀਬ 27 ਸਾਲ ਹੈ। ਪਰਮਵੀਰ ਨੂੰ ਬੀਤੀ ਸ਼ਾਮ ਟੋਰਾਂਟੋ ਵਿਖੇ ਗੋਲੀਆਂ ਮਾਰੀਆਂ ਗਈਆਂ। ਪਰਮਵੀਰ ਵਿੰਡਸਰ ‘ਚ ਰਹਿੰਦਾ ਸੀ।
ਪੁਲਸ ਦਾ ਕਹਿਣਾ ਹੈ ਕਿ ਯੋਂਗ ਸਟ੍ਰੀਟ ਅਤੇ ਜੇਰਾਰਡ ਸਟ੍ਰੀਟ ਈਸਟ ਦੇ ਖੇਤਰ ਵਿੱਚ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਪੁਲਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਇੱਕ ਨਿਸ਼ਾਨੇ ਦੀ ਘਟਨਾ ਸੀ। ਮਾਰਿਆ ਗਿਆ ਵਿਅਕਤੀ ਯੂਨਾਇਟਡ ਨੈਸ਼ਨ ਗੈਂਗ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ।
