ਸ੍ਰੀ ਦਰਬਾਰ ਸਾਹਿਬ ਉਤੇ ਫੁੱਲਾਂ ਦੀ ਵਰਖਾ ਕਰਨ ਦਾ ਮਾਮਲਾ ਭਖਿਆ : ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਆਪਣੀ ਸਫਾਈ ਦਿੱਤੀ

ਸ੍ਰੀ ਦਰਬਾਰ ਸਾਹਿਬ ਉਤੇ ਫੁੱਲਾਂ ਦੀ ਵਰਖਾ ਕਰਨ ਦਾ ਮਾਮਲਾ ਭਖਿਆ : ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਆਪਣੀ ਸਫਾਈ ਦਿੱਤੀ
Amritsar, 3 Nov : ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਨਗਰ ਕੀਰਤਨ ਦੌਰਾਨ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ਉਤੇ ਫੁੱਲਾਂ ਦੀ ਵਰਖਾ ਕਰਨ ਦਾ ਮਾਮਲਾ ਭਖਿਆ ਹੋਇਆ ਹੈ। ਦੋਸ਼ ਹੈ ਕਿ ਇਸ ਪਰਿਵਾਰ ਵੱਲੋਂ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਗਿਆ ਸੀ। ਹੈਲੀਕਾਪਟਰ ਵਿਚ ਬੈਠੇ ਲੋਕਾਂ ਨੇ ਸਿਰ ਨਹੀਂ ਢੱਕੇ ਹੋਏ ਸਨ। ਵਿਵਾਦਾਂ ਵਿਚ ਘਿਰੀ ਇਹ ਵੀਡੀਓ ਵਾਇਰਲ ਹੋਣ ਪਿੱਛੋਂ ਕੁਝ ਜਥੇਬੰਦੀਆਂ ਨੇ ਸਖਤ ਇਤਰਾਜ਼ ਕੀਤਾ ਸੀ। ਹੁਣ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਆਪਣੀ ਸਫਾਈ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਬਿਆਨ ਵਿਚ ਆਖਿਆ ਗਿਆ ਹੈ ਕਿ ਭਵਿੱਖ ‘ਚ ਇਸ ਦਾ ਖਿਆਲ ਰੱਖਿਆ ਜਾਵੇਗਾ। ਸੇਵਾ ਕਰਨ ਵਾਲਿਆਂ ਦੀ ਭਾਵਨਾ ਵਿਚ ਕੋਈ ਖੋਟ ਨਹੀਂ ਸੀ। ਇਹ ਪਰਿਵਾਰ ਸੇਵਾ ਦੀ ਭਾਵਨਾ ਨਾ ਆਇਆ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ, ਅੱਗੇ ਤੋਂ ਇਸ ਗੱਲ ਦਾ ਖਿਆਲ ਰੱਖਿਆ ਜਾਵੇਗਾ। ਪਰਿਵਾਰ ਨੇ ਮੁਆਫੀ ਮੰਗ ਲਈ ਹੈ। ਅੱਗੇ ਤੋਂ ਇਹ ਲਿਖਤੀ ਰੂਪ ਵਿਚ ਜਾਰੀ ਕਰ ਦਿੱਤਾ ਜਾਵੇਗਾ ਕਿ ਕੋਈ ਵੀ ਦਰਬਾਰ ਸਾਹਿਬ ਉਤੇ ਇਸ ਤਰ੍ਹਾਂ ਫੁੱਲਾਂ ਦੀ ਵਰਖਾ ਨਹੀਂ ਕਰੇਗਾ।
