ਸਮਾਂ ਬਦਲਦੇ ਕਦੇ ਦੇਰ ਨਹੀਂ ਲੱਗਦੀ, ਸਿਆਸਤ ਬੜੀ ਬੇਰਹਿਮ ਹੋ ਗਈ ਹੈ- ਮਨਪ੍ਰੀਤ ਬਾਦਲ

ਦੁਆਰਾ: Punjab Bani ਪ੍ਰਕਾਸ਼ਿਤ :Tuesday, 31 October, 2023, 06:52 PM

ਸਮਾਂ ਬਦਲਦੇ ਕਦੇ ਦੇਰ ਨਹੀਂ ਲੱਗਦੀ, ਸਿਆਸਤ ਬੜੀ ਬੇਰਹਿਮ ਹੋ ਗਈ ਹੈ- ਮਨਪ੍ਰੀਤ ਬਾਦਲ
ਬਠਿੰਡਾ, 31 Oct : ਬਠਿੰਡਾ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਉਨ੍ਹਾਂ ਨੂੰ ਮੌਕੇ ਉਤੇ ਦੀ ਜ਼ਮਾਨਤ ਮਿਲ ਗਈ। ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਨਾਲ ਬਠਿੰਡਾ ਵਿਜੀਲੈਂਸ ਦਫ਼ਤਰ ਪੁੱਜੇ। ਮਨਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵਿਜੀਲੈਂਸ ਜਾਂਚ ਦਾ ਸਵਾਗਤ ਕਰਦਾ ਹਾਂ, ਪਰਚਾ ਦਰਜ ਹੋਣ ਨਾਲ ਕਿਸੇ ਨੂੰ ਅਪਰਾਧੀ ਨਹੀਂ ਕਿਹਾ ਜਾ ਸਕਦਾ। ਮੇਰਾ ਕੇਸ ਵਿਜੀਲੈਂਸ ਦੀ ਬਜਾਏ ਸੀਬੀਆਈ ਨੂੰ ਦਿੱਤਾ ਜਾਵੇ। ਸਮਾਂ ਬਦਲਦੇ ਕਦੇ ਦੇਰ ਨਹੀਂ ਲੱਗਦੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸਿਆਸਤ ਬੜੀ ਬੇਰਹਿਮ ਹੋ ਗਈ ਹੈ, ਜ਼ੁਲਮ ਇਨਸਾਨ ਉਤੇ ਇੰਨਾ ਹੀ ਕਰਨਾ ਚਾਹੀਦਾ ਹੈ ਜਿੰਨਾ ਆਪ ਸਹਿ ਸਕਦਾ ਹੈ। ਵਿਜੀਲੈਂਸ ਮੈਨੂੰ 100 ਵਾਰ ਫੋਨ ਕਰੇ, ਤਾਂ ਵੀ ਮੈਂ ਆਵਾਂਗਾ। ਮੈਨੂੰ ਭਾਰਤ ਦੇ ਕਾਨੂੰਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੂਰਾ ਭਰੋਸਾ ਹੈ।ਸੂਤਰਾਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਪਲਾਟ ਮਾਮਲੇ ’ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਬਠਿੰਡਾ ਮਾਡਲ ਟਾਊਨ ਪਲਾਟ ਮਾਮਲੇ ਵਿਚ ਵਿਜੀਲੈਂਸ ਵੱਲੋਂ 24 ਸਤੰਬਰ ਨੂੰ ਬਾਦਲ ਸਮੇਤ ਉਸ ਦੇ ਸਾਥੀਆ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਤਿ ਮਾਮਲਾ ਦਰਜ ਕਰ ਲਿਆ ਸੀ।ਪਲਾਟ ਮਾਮਲੇ ਵਿਚ ਉਸ ਨੂੰ 23 ਅਕਤੂਬਰ ਨੂੰ ਵਿਜੀਲੈਂਸ ਵੱਲੋਂ ਜਾਂਚ ਵਿਚ ਸ਼ਾਮਲ ਲਈ ਬਠਿੰਡਾ ਦਫ਼ਤਰ ਬੁਲਾਇਆ ਗਿਆ ਸੀ ਪਰ ਉਨ੍ਹਾਂ ਉਹ ਪਿੱਠ ਦਰਦ ਕਾਰਨ ਪੇਸ਼ ਨਹੀਂ ਹੋਇਆ।