Breaking News ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰਮੁੱਖ ਮੰਤਰੀ ਭਗਵੰਤ ਮਾਨ ਨੇ ਡਾ ਚਬੇਵਾਲ ਲਈ ਕੀਤਾ ਚੋਣ ਪ੍ਰਚਾਰਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ 'ਚ ਚੋਣ ਤਿਆਰੀਆਂ ਦਾ ਜਾਇਜ਼ਾਮਾਈਕਰੋ ਅਬਜ਼ਰਵਰਾਂ ਲਈ ਸਿਖਲਾਈ ਸੈਸ਼ਨ ਦਾ ਆਯੋਜਨਜ਼ਿਲ੍ਹਾ ਪੱਧਰੀ ਖਰਚਾ ਸੈਲ ਦੇ ਨੋਡਲ ਅਫ਼ਸਰ ਵੱਲੋਂ ਉਮੀਦਵਾਰਾਂਘੱਟ ਟੈਕਸ ਨਾਲ ਆਸਾਨ ਜੀਐਸਟੀ ਦਾ ਵਾਅਦਾ ਕਰਦਿਆਂ, ਵੜਿੰਗ ਨੇ ਆਰਥਿਕ ਦ੍ਰਿਸ਼ਟੀਕੋਣ ਨੂੰ ਕੀਤਾ ਪੇਸ਼ਭਾਜਪਾ ਨੂੰ ਵੋਟ ਦੇਣਾ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਵਾਧਾ ਦੇਣਾ ਹੈ: ਚਰਨ ਸਿੰਘ ਸਪਰਾਸਮਾਣਾ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦਵਾਇਆ ਜਿੱਤ ਦਾ ਭਰੋਸਾ, ਪ੍ਰਨੀਤ ਕੌਰ ਨੇ ਵੀ ਕਿਹਾ ਸੰਸਦ ਵਿੱਚ ਪਹੁੰਚਦੇ ਹੀ ਪਟਿਆਲਾ ਦੀ ਹਰੇਕ ਮੰਗ ਕਰਾੰਗੀ ਪੂਰੀਪੰਜਾਬ ਵਿੱਚ ਬੋਟਲਿੰਗ ਪਲਾਂਟ ਦਾ ਲਾਇਸੈਂਸ ਮੁਅੱਤਲ

ਅੰਮ੍ਰਿਤਸਰ ਪੁਲਿਸ ਨੇ ਜੂਏ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਕੀਤੀ ਰਿਕਵਰ

ਦੁਆਰਾ: Punjab Bani ਪ੍ਰਕਾਸ਼ਿਤ :Sunday, 29 October, 2023, 07:51 PM

ਅੰਮ੍ਰਿਤਸਰ ਪੁਲਿਸ ਨੇ ਜੂਏ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਕੀਤੀ ਰਿਕਵਰ

ਅੰਮ੍ਰਿਤਸਰ ਤੋਂ ਇਲਾਵਾ ਹੋਰ ਜ਼ਿਲਿਆਂ ਤੋਂ ਵੀ ਪਹੁੰਚੇ 21 ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਅੰਮ੍ਰਿਤਸਰ , 29 ਅਕਤੂਬਰ 2023 : ਅੰਮ੍ਰਿਤਸਰ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਸ ਵਿੱਚ ਅੰਮ੍ਰਿਤਸਰ ਦੇ ਇੱਕ ਇਲਾਕੇ ਦੇ ਵਿੱਚ ਪੁਲਿਸ ਨੇ ਜੂਆ ਖੇਡ ਰਹੇ 21 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਤੇ ਗੈਂਬਲਿੰਗ ਐਕਟ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਐਸਐਸ ਵਿਰਕ ਨੇ ਪੱਤਰਕਾਰ ਵਾਰਤਾ ਦੇ ਵਿੱਚ ਦੱਸਿਆ ਕਿ ਸੀਆਈਏ ਸਟਾਫ ਨੂੰ ਪਿਛਲੇ ਕਈ ਦਿਨਾਂ ਤੋਂ ਸੂਚਨਾ ਦੇ ਆਧਾਰ ਤੇ ਇਕ ਰੇਡ ਕੀਤਾ ਗਿਆ ਜਿਸ ਵਿੱਚ ਕਿ ਅੰਮ੍ਰਿਤਸਰ ਦੇ ਆਰ ਬੀ ਐਸਟੇਟ ਲੋਹਰਕਾ ਰੋਡ ਤੋਂ 21 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਗੈਂਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਿਰਕ ਨੇ ਦੱਸਿਆ ਕਿ ਸੀਆਈ ਏ ਅੰਮ੍ਰਿਤਸਰ ਇੰਚਾਰਜ ਇੰਸਪੈਕਟਰ ਅਮੋਲਕਦੀਪ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਦੋਂ ਫਾਰਮ ਹਾਊਸ ਤੇ ਰੇਡ ਕੀਤਾ ਗਿਆ ਤਾਂ ਇਹ ਲੋਕ ਉਸ ਵੇਲੇ ਜੂਆ ਖੇਡ ਰਹੇ ਸਨ ਅਤੇ ਪੁਲਿਸ ਦੀ ਰੇਡ ਦੀ ਵੀਡੀਓਗ੍ਰਾਫੀ ਨਾਲ ਹੀ ਕੀਤੀ ਜਾ ਰਹੀ ਸੀ ਜਿਸ ਵਿੱਚ ਇਹਨਾਂ ਸਾਰਿਆਂ ਲੋਕਾਂ ਨੂੰ ਮੌਕੇ ਤੇ ਹੀ ਸਬੂਤਾਂ ਸਹਿਤ ਗ੍ਰਿਫਤਾਰ ਕਰ ਲਿੱਤਾ ਗਿਆ ਅਤੇ ਉੱਥੇ ਪਈ ਰਕਮ ਦੀ ਜਦੋਂ ਗਿਣਤੀ ਕੀਤੀ ਗਈ ਤਾਂ ਇਹ 41 ਲੱਖ 700 ਰੁਪਏ ਦੀ ਰਕਮ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਇੱਕ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ ਹੈ

ਏਡੀਸੀਪੀ ਵਿਰਕ ਨੇ ਦੱਸਿਆ ਕਿ ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਏਡੀਸੀਪੀ ਵਿਰਕ ਨੇ ਕਿਹਾ ਕਿ ਕਿੰਨੇ ਵੱਡੇ ਪੱਧਰ ਤੇ ਇਹ ਜੂਆ ਚੱਲ ਰਿਹਾ ਸੀ ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪੈਸੇ ਗਿਨਣ ਵਾਲੀ ਮਸ਼ੀਨ ਤੱਕ ਜੂਆ ਖੇਡਣ ਵਾਲੀ ਥਾਂ ਤੋਂ ਬਰਾਮਦ ਕੀਤੀ ਗਈ ਹੈ।

ਜ਼ਿਕਰ ਯੋਗ ਹੈ ਕਿ ਇਸ ਵੱਡੀ ਗ੍ਰਿਫਤਾਰੀ ਜਿਸ ਵਿੱਚ 21 ਲੋਕ ਗ੍ਰਿਫਤਾਰ ਕੀਤੇ ਗਏ ਹਨ ਅੰਮ੍ਰਿਤਸਰ ਦੇ ਵੱਖਰੇ ਵੱਖਰੇ ਇਲਾਕਿਆਂ ਤੋਂ ਇਲਾਵਾ ਬਟਾਲਾ ਤਰਨ ਤਾਰਨ ਲੁਧਿਆਣਾ ਆਦਿਕ ਸ਼ਹਿਰਾਂ ਤੋਂ ਵੀ ਲੋਕ ਜੂਆ ਖੇਡ ਰਹੇ ਸਨ ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ l ਕਦੋਂ ਦਾ ਇਹ ਜੂਆ ਇਸ ਫਾਰਮ ਹਾਊਸ ਵਿੱਚ ਚੱਲ ਰਿਹਾ ਸੀ ਜਾਂ ਕਿੰਨੇ ਹੋਰ ਲੋਕ ਇਸ ਕੰਮ ਵਿੱਚ ਸ਼ਾਮਿਲ ਹਨ ਇਸ ਦੀ ਤਫਤੀਸ਼ ਫਿਲਹਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।



Scroll to Top