ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੀਵਾਲੀ 'ਤੇ ਸਵਦੇਸ਼ੀ ਸਾਮਾਨ ਖਰੀਦਣ ਦੀ ਅਪੀਲ, ਵੋਕਲ ਫਾਰ ਲੋਕਲ 'ਤੇ ਦਿੱਤਾ ਜ਼ੋਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੀਵਾਲੀ ‘ਤੇ ਸਵਦੇਸ਼ੀ ਸਾਮਾਨ ਖਰੀਦਣ ਦੀ ਅਪੀਲ, ਵੋਕਲ ਫਾਰ ਲੋਕਲ ‘ਤੇ ਦਿੱਤਾ ਜ਼ੋਰ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 106ਵੇਂ ਐਪੀਸੋਡ ਦੌਰਾਨ ਰਾਸ਼ਟਰ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਮਨ ਕੀ ਬਾਤ ਪ੍ਰੋਗਰਾਮ ਨੂੰ ਆਲ ਇੰਡੀਆ ਰੇਡੀਓ, ਡੀਡੀ ਨਿਊਜ਼, ਪੀਐਮਓ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਮੋਬਾਈਲ ਐਪਲੀਕੇਸ਼ਨਾਂ ਅਤੇ ਯੂਟਿਊਬ ਚੈਨਲਾਂ ‘ਤੇ ਲਾਈਵ ਪ੍ਰਸਾਰਿਤ ਹੋਇਆ। ਕਨਾਟ ਪਲੇਸ ਦੇ ਖਾਦੀ ਸਟੋਰ ‘ਤੇ ਇਕ ਦਿਨ ਵਿਚ ਹੋਈ ਰਿਕਾਰਡ ਵਿਕਰੀ ਦਾ ਹਵਾਲਾ ਦਿੰਦੇ ਹੋਏ, ਪੀਐਮ ਮੋਦੀ ਨੇ ਵੋਕਲ ਫਾਰ ਲੋਕਲ ਮੁਹਿੰਮ ਨੂੰ ਹੋਰ ਵਧਾਉਣ ਦੀ ਅਪੀਲ ਕੀਤੀ। ਇਸ ਵਾਰ ਵੀ ਉਨ੍ਹਾਂ ਲੋਕਾਂ ਨੂੰ ਦੀਵਾਲੀ ਦੇ ਤਿਉਹਾਰ ‘ਤੇ ਘਰੇਲੂ ਕਾਰੀਗਰਾਂ ਦੇ ਉਤਪਾਦ ਖਰੀਦਣ ‘ਤੇ ਜ਼ੋਰ ਦਿੱਤਾ।ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਗੁਜਰਾਤ ਦੇ ਤੀਰਥ ਸਥਾਨ ਅੰਬਾਜੀ ਮੰਦਰ ਬਾਰੇ ਸੁਣਿਆ ਹੋਵੇਗਾ। ਇੱਥੇ ਗੱਬਰ ਪਹਾੜ ਦੇ ਰਸਤੇ ‘ਤੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣਾਂ ਦੀਆਂ ਮੂਰਤੀਆਂ ਵੇਖੋਗੇ। ਕੀ ਤੁਸੀਂ ਜਾਣਦੇ ਹੋ ਇਹਨਾਂ ਮੂਰਤੀਆਂ ਵਿੱਚ ਕੀ ਖਾਸ ਹੈ? ਅਸਲ ‘ਚ ਇਹ ਕਬਾੜ ਤੋਂ ਬਣੀਆਂ ਮੂਰਤੀਆਂ ਹਨ, ਜੋ ਬਹੁਤ ਹੀ ਅਦਭੁਤ ਹਨ। ਅੰਬਾਜੀ ਸ਼ਕਤੀ ਪੀਠ ਵਿਖੇ ਦੇਵੀ ਮਾਂ ਦੇ ਦਰਸ਼ਨਾਂ ਦੇ ਨਾਲ-ਨਾਲ ਇਹ ਮੂਰਤੀਆਂ ਵੀ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।ਪੀਐਮ ਮੋਦੀ ਨੇ ਕਿਹਾ ਕਿ ਇਸ ਤਿਉਹਾਰੀ ਸੀਜ਼ਨ ਵਿੱਚ ਦੇਸ਼ ਵਿੱਚ ਖੇਡਾਂ ਦਾ ਝੰਡਾ ਵੀ ਲਹਿਰਾ ਰਿਹਾ ਹੈ। ਹਾਲ ਹੀ ਵਿਚ ਏਸ਼ੀਅਨ ਖੇਡਾਂ ਤੋਂ ਬਾਅਦ ਪੈਰਾ ਏਸ਼ੀਅਨ ਖੇਡਾਂ ਵਿਚ ਵੀ ਭਾਰਤੀ ਖਿਡਾਰੀਆਂ ਨੇ ਜ਼ਬਰਦਸਤ ਕਾਮਯਾਬੀ ਹਾਸਲ ਕੀਤੀ ਹੈ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ 111 ਤਗਮੇ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਮੈਂ ਪੈਰਾ ਏਸ਼ੀਅਨ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਵਧਾਈ ਦਿੰਦਾ ਹਾਂ।ਪੀਐਮ ਮੋਦੀ ਨੇ ਕਿਹਾ ਕਿ 30 ਅਕਤੂਬਰ ਨੂੰ ਗੋਵਿੰਦ ਗੁਰੂ ਜੀ ਦੀ ਜੋਤੀ ਜੋਤ ਦਿਹਾੜਾ ਵੀ ਹੈ। ਗੋਵਿੰਦ ਗੁਰੂ ਜੀ ਦਾ ਸਾਡੇ ਗੁਜਰਾਤ ਅਤੇ ਰਾਜਸਥਾਨ ਦੇ ਕਬਾਇਲੀ ਅਤੇ ਵਾਂਝੇ ਭਾਈਚਾਰਿਆਂ ਦੇ ਜੀਵਨ ਵਿੱਚ ਬਹੁਤ ਵਿਸ਼ੇਸ਼ ਮਹੱਤਵ ਰਿਹਾ ਹੈ। ਮੈਂ ਵੀ ਗੋਵਿੰਦ ਗੁਰੂ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।
ਪੀਐਮ ਮੋਦੀ ਨੇ ਕਿਹਾ ਕਿ ਪੂਰਾ ਦੇਸ਼ 15 ਨਵੰਬਰ ਨੂੰ ਆਦਿਵਾਸੀ ਮਾਣ ਦਿਵਸ ਮਨਾਏਗਾ। ਇਹ ਖਾਸ ਦਿਨ ਭਗਵਾਨ ਬਿਰਸਾ ਮੁੰਡਾ ਦੇ ਜਨਮ ਦਿਨ ਨਾਲ ਜੁੜਿਆ ਹੋਇਆ ਹੈ। ਭਗਵਾਨ ਬਿਰਸਾ ਮੁੰਡਾ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਵੱਸਦਾ ਹੈ। ਅਸੀਂ ਉਸ ਦੀ ਜ਼ਿੰਦਗੀ ਤੋਂ ਸਿੱਖ ਸਕਦੇ ਹਾਂ ਕਿ ਸੱਚੀ ਹਿੰਮਤ ਕੀ ਹੁੰਦੀ ਹੈ ਅਤੇ ਆਪਣੇ ਦ੍ਰਿੜ੍ਹ ਇਰਾਦੇ ‘ਤੇ ਕਾਇਮ ਰਹਿਣ ਦਾ ਕੀ ਮਤਲਬ ਹੁੰਦਾ ਹੈ।
