ਵੱਡਾ ਹਮਲਾ: ਅਤਵਾਦੀਆਂ ਨੇ ਪਾਕਿਸਤਾਨ 'ਚ ਏਅਰਬੇਸ 'ਚ ਤਬਾਹ ਕੀਤੇ 40 ਜਹਾਜ਼, 3 ਦਹਿਸ਼ਤਗਰਦ ਢੇਰ

ਦੁਆਰਾ: Punjab Bani ਪ੍ਰਕਾਸ਼ਿਤ :Saturday, 04 November, 2023, 03:00 PM

ਵੱਡਾ ਹਮਲਾ: ਅਤਵਾਦੀਆਂ ਨੇ ਪਾਕਿਸਤਾਨ ‘ਚ ਏਅਰਬੇਸ ‘ਚ ਤਬਾਹ ਕੀਤੇ 40 ਜਹਾਜ਼, 3 ਦਹਿਸ਼ਤਗਰਦ ਢੇਰ
ਇਸਲਾਮਾਬਾਦ- ਪਾਕਿਸਤਸਤਾਨ ਵਿੱਚ ਵੱਡਾ ਅਤਿਵਾਦੀ ਹਮਲਾ ਹੋਇਆ ਹੈ। ਮੀਆਂਵਾਲੀ ਏਅਰਬੇਸ ਵਿਚ ਕਈ ਦਹਿਸ਼ਤਗਰਦਾਂ ਦੇ ਅੰਦਰ ਵੜਨ ਦੀ ਖਬਰ ਹੈ। ਇਸ ਬਾਰੇ ਕਈ ਪਾਕਿਸਤਾਨੀ ਪੱਤਰਕਾਰਾਂ ਦੀ ਰਿਪੋਰਟ ਅਤੇ ਵੀਡੀਓ ਸਾਹਮਣੇ ਆਈ ਹੈ। ਜਿੱਥੇ ਕਥਿਤ ਤੌਰ ਤੇ ਅਣਪਛਾਤੇ ਬੰਦੂਕਧਾਰੀਆਂ ਨੇ ਮੀਆਂਵਾਲੀ ਵਿੱਚ ਪਾਕਿਸਤਾਨੀ ਹਵਾਈ ਸੈਨਾ ਦੇ ਟਰੇਨਿੰਗ ਅੱਡਿਆ ਉਤੇ ਹਮਲਾ ਕੀਤਾ ਹੈ। ਸ਼ੋਸਲ ਮੀਡੀਆ ਉਤੇ ਚਲ ਰਹੀ ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂਵਾਲੀ ਵਿੱਚ ਅੱਜ ਸਵੇਰੇ ਕਈ ਆਤਮਘਾਤੀ ਹਮਲਾਵਰਾਂ ਨੇ ਪਾਕਿਸਤਾਨ ਹਵਾਈ ਫੌਜ ਦੇ ਏਅਰਬੇਸ ਉਤੇ ਹਮਲਾ ਕੀਤਾ। ਪਾਕਿਸਤਾਨੀ ਏਅਰਫੋਰਸ ਨੇ ਕਿਹਾ ਕਿ ਉਨ੍ਹਾਂ ਜਵਾਬੀ ਕਾਰਵਾਈ ਵਿੱਚ ਤਿੰਨ ਅਤਵਾਦੀਆਂ ਨੂੰ ਮਾਰ ਦਿੱਤਾ। ਅਤਿਵਾਦੀ ਹਮਲੇ ਤੋਂ ਬਾਅਦ ਮੀਆਂਵਾਲੀ ਏਅਰਬੇਸ ਦੇ ਹਾਲਾਤ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਸੀਐਨਐਨ ਨਿਊਜ 18 ਨੂੰ ਦੱਸਿਆ ਕਿ ਹਮਲੇ ਵਿੱਚ 40 ਲੜਾਕੂ ਜਹਾਜ ਤਬਾਹ ਹੋ ਗਏ ਹਨ। ਦੱਸਿਆ ਗਿਆ ਕਿ 5-6 ਲੋਕਾਂ ਵੱਲੋਂ ਸਵੇਰ ਵੇਲੇ ਹਮਲਾ ਕੀਤਾ ਗਿਆ, ਜਿਸ ਮਗਰੋਂ ਗੋਲੀਬਾਰੀ ਸ਼ੁਰੂ ਹੋ ਗਈ। ਪੀਏਐਫ ਨੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਤਿਵਾਦੀਆਂ ਦੇ ਏਅਰਬੇਸ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਹਮਲੇ ਨੂੰ ਨਾਕਾਮ ਕਰ ਦਿੱਤਾ। ਖਬਰਾਂ ਵਿੱਚ ਕਿਹਾ ਗਿਆ ਹੈ ਕਿ ਅਤਵਾਦੀ ਹਮਲੇ ਵਿੱਚ ਹਵਾਈ ਫੌਜ ਦੇ ਅੰਦਰ ਖੜੇ ਕਈ ਜਹਾਜ ਨਸ਼ਟ ਹੋ ਗਏ ਹਨ। ਇਸ ਹਮਲੇ ਦੀ ਜਿਮੇਵਾਰੀ ਪਾਕਿਸਤਾਨ ਦੇ ਅਤਿਵਾਦੀ ਸਮੂਹਰ ਤਹਿਰੀਕ-ਏ-ਜਿਹਾਦ ਪਾਕਿਸਤਾਨ ਨੇ ਲਈ ਹੈ। ਇਸ ਹਮਲੇ ਤੋਂ ਬਾਅਦ ਫੌਜ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨੀ ਫੌਜ ਹਰ ਕੀਮਤ ਉਤੇ ਦੇਸ਼ ਵਿਚੋਂ ਅਤਿਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਵਚਨਬੱਧ ਹੈ। ਬਿਆਨ ਵਿੱਚ ਕਿਹਾ ਹੈ ਕਿ 4 ਨਵੰਬਰ ਨੂੰ ਸਵੇਰੇ ਮੀਆਂਵਾਲੀ ਟ੍ਰੇਨਿੰਗ ਏਅਰਬੇਸ ਕੈਂਪ ਇੱਕ ਅਸਫਲ ਅਤਿਵਾਦੀ ਹਮਲੇ ਦੀ ਲਪੇਟ ਵਿੱਚ ਆ ਗਿਆ। ਫੌਜ ਨੇ ਕਾਰਵਾਈ ਕਰਦਿਆਂ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਫੌਜ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਤਿੰਨ ਅਤਿਵਾਦੀਆਂ ਨੂੰ ਬੇਸ ਅੰਦਰ ਵੜਨ ਤੋਂ ਪਹਿਲਾਂ ਹੀ ਮਾਰ ਦਿੱਤਾ, ਜਦਕਿ 3 ਅਤਿਵਾਦੀਆਂ ਨੂੰ ਫੌਜੀਆਂ ਨੇ ਘੇਰ ਲਿਆ।