ਮੋਗਾ ਦੇ ਅਜੀਤਵਾਲ ‘ਚ ਵੱਡਾ ਹਾਦਸਾ ਵਾਪਰਿਆ : ਵਿਆਹ ਵਾਲੀ ਕਾਰ ਖੜ੍ਹੇ ਟਰਾਲੇ ਨਾਲ ਟਕਰਾਈ, ਲਾੜੇ ਸਣੇ 4 ਮੌਤਾਂ
ਦੁਆਰਾ: Punjab Bani ਪ੍ਰਕਾਸ਼ਿਤ :Sunday, 05 November, 2023, 06:23 PM

ਮੋਗਾ ਦੇ ਅਜੀਤਵਾਲ ‘ਚ ਵੱਡਾ ਹਾਦਸਾ ਵਾਪਰਿਆ : ਵਿਆਹ ਵਾਲੀ ਕਾਰ ਖੜ੍ਹੇ ਟਰਾਲੇ ਨਾਲ ਟਕਰਾਈ, ਲਾੜੇ ਸਣੇ 4 ਮੌਤਾਂ
ਮੋਗਾ, 5 Nov. ਮੋਗਾ ਦੇ ਅਜੀਤਵਾਲ ‘ਚ ਵੱਡਾ ਹਾਦਸਾ ਵਾਪਰਿਆ ਹੈ। ਫਾਜ਼ਲਿਕਾ ਦੇ ਪਿੰਡ ਓਹਜਾ ਵਾਲੀ ਤੋਂ ਲੁਧਿਆਣਾ ਦੇ ਬੱਦੋਵਾਲ ਜਾ ਰਹੀ ਬਰਾਤੀਆਂ ਦੀ ਕਾਰ ਖੜ੍ਹੇ ਟਰਾਲੇ ਨਾਲ ਟਕਰਾ ਗਈ। ਹਾਦਸੇ ਵਿੱਚ ਲਾੜੇ ਸਮੇਤ 4 ਦੀ ਮੌਤ ਹੋ ਗਈ। 3 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਜਗਰਾਉਂ ਦੇ ਹਸਪਤਾਲ ਲਿਜਾਇਆ ਗਿਆ ਹੈ। ਹਾਦਸੇ ਵਿਚ ਫੁੱਲਾਂ ਵਾਲੀ ਕਾਰ ਚਕਨਾਚੂਰ ਹੋ ਗਈ। ਲਾੜੇ ਸਮੇਤ 4 ਦੀ ਮੌਕੇ ਉਤੇ ਹੀ ਮੌਤ ਹੋ ਗਈ। ਫਾਜ਼ਿਲਕਾ ਤੋਂ ਲੁਧਿਆਣਾ ਇਹ ਬਰਾਤ ਜਾ ਰਹੀ ਸੀ।
ਮੋਗਾ ਦੇ ਅਜੀਤਵਾਲਾ ਵਿਚ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਕਾਰਨ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਹਾਦਸੇ ’ਚ ਲਾੜੇ ਸੁਖਬਿੰਦਰ ਸਿੰਘ, ਡਰਾਈਵਰ ਅੰਗਰੇਜ਼ ਸਿੰਘ ਤੇ ਚਾਰ ਸਾਲਾਂ ਦੀ ਬੱਚੀ ਅਰਸ਼ਦੀਪ ਦੀ ਮੌਤ ਹੋਈ ਹੈ।
