Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਕਾਂਗਰਸ ਨੇ ਜਾਰੀ ਕੀਤੀ 33 ਉਮੀਦਵਾਰਾਂ ਦੀ ਪਹਿਲੀ ਸੂਚੀ, ਗਹਲੋਤ-ਪਾਇਲਟ ਸਮੇਤ ਕਈ ਨਾਂ ਸ਼ਾਮਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 21 October, 2023, 07:12 PM

ਕਾਂਗਰਸ ਨੇ ਜਾਰੀ ਕੀਤੀ 33 ਉਮੀਦਵਾਰਾਂ ਦੀ ਪਹਿਲੀ ਸੂਚੀ, ਗਹਲੋਤ-ਪਾਇਲਟ ਸਮੇਤ ਕਈ ਨਾਂ ਸ਼ਾਮਲ
ਜੈਪੁਰ : ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਲੜੀ ਵਿੱਚ ਇਸ ਨੇ ਸ਼ਨੀਵਾਰ ਨੂੰ 33 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਮੁੱਖ ਮੰਤਰੀ ਅਸ਼ੋਕ ਗਹਲੋਤ, ਸਚਿਨ ਪਾਇਲਟ ਤੇ ਸੀਪੀ ਜੋਸ਼ੀ ਦੇ ਨਾਂ ਵੀ ਸ਼ਾਮਲ ਹਨ। ਕਾਂਗਰਸ ਵੱਲੋਂ ਜਾਰੀ ਸੂਚੀ ਅਨੁਸਾਰ ਸੀਐੱਮ ਅਸ਼ੋਕ ਗਹਲੋਤ ਨੂੰ ਸਦਰਪੁਰਾ ਤੋਂ, ਸਚਿਨ ਪਾਇਲਟ ਨੂੰ ਟੋਂਕ ਤੋਂ, ਸੀਪੀ ਜੋਸ਼ੀ ਨੂੰ ਨਾਥਦੁਆਰਾ ਤੋਂ, ਦਿਵਿਆ ਮਦੇਰਨਾ ਨੂੰ ਓਸੀਆਂ ਤੋਂ, ਗੋਵਿੰਦ ਸਿੰਘ ਡੋਟਾਸਰਾ ਨੂੰ ਲਕਸ਼ਮਣਗੜ੍ਹ ਤੋਂ ਤੇ ਕ੍ਰਿਸ਼ਨਾ ਪੂਨੀਆ ਨੂੰ ਸਾਦੁਲਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਦੀ ਪਹਿਲੀ ਸੂਚੀ ਅਨੁਸਾਰ ਨੌਹਰ ਤੋਂ ਅਮਿਤ ਚਚਾਨ, ਕੋਲਾਇਤ ਤੋਂ ਭੰਵਰ ਸਿੰਘ ਭਾਟੀ, ਸੁਜਾਨਗੜ੍ਹ ਤੋਂ ਮਨੋਜ ਮੇਘਵਾਲ, ਮੰਡਵਾ ਤੋਂ ਰੀਟਾ ਚੌਧਰੀ, ਵਿਰਾਟਨਗਰ ਤੋਂ ਇੰਦਰਜੀਤ ਸਿੰਘ ਗੁਰਜਰ, ਮਾਲਵੀਆ ਨਗਰ ਤੋਂ ਡਾ: ਅਰਚਨਾ ਸ਼ਰਮਾ ਤੇ ਪੁਸ਼ਪੇਂਦਰ ਭਾਰਦਵਾਜ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਮੁੰਡਾਵਰ ਤੋਂ ਲਲਿਤ ਕੁਮਾਰ ਯਾਦਵ, ਅਲਵਰ ਦਿਹਾਤੀ ਤੋਂ ਟਿਕਰਾਮ ਜੂਲੀ, ਸੀਕਰਾਈ ਤੋਂ ਮਮਤਾ ਭੁਪੇਸ਼, ਸਵਾਈ ਮਾਧੋਪੁਰ ਤੋਂ ਦਾਨਿਸ਼ ਅਬਰਾਰ, ਲਾਡਨੂਨ ਤੋਂ ਮੁਕੇਸ਼ ਭਕਾਰ, ਡਿਡਵਾਨਾ ਤੋਂ ਚੇਤਨ ਸਿੰਘ ਚੌਧਰੀ ਤੇ ਜੈਲ ਤੋਂ ਮੰਜੂ ਦੇਵੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਸੂਚੀ ਅਨੁਸਾਰ ਡਿਗਾਨਾ ਤੋਂ ਵਿਜੇਪਾਲ ਮਿਰਧਾ, ਜੋਧਪੁਰ ਤੋਂ ਮਨੀਸ਼ਾ ਪਨਵਾਰ, ਲੂਨੀ ਤੋਂ ਮਹਿੰਦਰ ਵਿਸ਼ਨੋਈ, ਵੱਲਭਨਗਰ ਤੋਂ ਪ੍ਰੀਤੀ ਗਜੇਂਦਰ ਸਿੰਘ, ਕੁਸ਼ਲਗੜ੍ਹ ਤੋਂ ਰਮੀਲਾ ਖਾਡੀਆ, ਪ੍ਰਤਾਪਗੜ੍ਹ ਤੋਂ ਰਾਮਲਾਲ ਮੀਨਾ ਤੇ ਮੰਡਲਗੜ੍ਹ ਤੋਂ ਵਿਵੇਕ ਧਾਕੜ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।



Scroll to Top