ਪਤਨੀ ਨੇ ਆਸ਼ਕ ਨਾਲ ਮਿਲ ਕੇ ਕੀਤਾ ਸੀ ਸਾਬਕਾ ਬੈਂਕ ਮੈਨੇਜ਼ਰ ਪਤੀ ਦਾ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Saturday, 21 October, 2023, 04:30 PM

ਪਤਨੀ ਨੇ ਆਸ਼ਕ ਨਾਲ ਮਿਲ ਕੇ ਕੀਤਾ ਸੀ ਸਾਬਕਾ ਬੈਂਕ ਮੈਨੇਜ਼ਰ ਪਤੀ ਦਾ ਕਤਲ
ਪਟਿਆਲਾ, 21 ਅਕਤੂਬਰ 2023 : ਬੀਤੇ 2 ਦਿਨ ਪਹਿਲਾਂ ਪਟਿਆਲਾ ਵਿਚ ਸਵੇਰੇ ਸੈਰ ਕਰਦੇ ਸਾਬਕਾ ਬੈਂਕ ਮੈਨੇਜਰ ਦਾ ਕਿਸੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਅੱਜ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਬੈਂਕ ਮੈਨੇਜਰ ਬਲਬੀਰ ਸਿੰਘ ਚਾਹਲ ਦਾ ਕਤਲ ਉਸੇ ਦੀ ਪਤਨੀ ਹਰਪ੍ਰੀਤ ਕੌਰ ਨੇ ਆਪਣੇ ਆਸ਼ਕ ਨਾਲ ਰਲ ਕੇ ਕੀਤਾ ਸੀ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਇਹ ਕਤਲ ਜਾਇਜਾਦ ਹੜੱਪਣ ਖਾਤਰ ਕੀਤਾ ਗਿਆ ਸੀ, ਇਹ ਵੀ ਦਸ ਦਈਏ ਕਿ ਸਾਬਕਾ ਬੈਂਕ ਮੈਨੇਜਰ ਦਾ ਇਹ ਦੂਜਾ ਵਿਆਹ ਸੀ।