'UT 69' ਦਾ ਟ੍ਰੇਲਰ ਹੋਇਆ ਰਿਲੀਜ਼;

ਦੁਆਰਾ: Punjab Bani ਪ੍ਰਕਾਸ਼ਿਤ :Thursday, 19 October, 2023, 04:22 PM

‘UT 69’ ਦਾ ਟ੍ਰੇਲਰ ਹੋਇਆ ਰਿਲੀਜ਼;
ਕੋਈ ਨਹੀਂ ਕਰਨਾ ਚਾਹੁੰਦਾ ਸੀ ਮੇਰੀ Biopic ‘ਚ- ਕੰਮ-ਕੁੰਦਰਾ
ਅੰਮ੍ਰਿਤਸਰ: ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਫਿਲਮ ‘ਯੂਟੀ 69’ ਨਾਲ ਬਤੌਰ ਅਦਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ ਰਾਜ ਕੁੰਦਰਾ ਦੇ ਆਰਥਰ ਰੋਡ ਜੇਲ ‘ਚ ਬਿਤਾਏ 63 ਦਿਨਾਂ ‘ਤੇ ਆਧਾਰਿਤ ਹੈ। ਜਿਸਦਾ ਬੀਤੀ ਸ਼ਾਮ ਟ੍ਰੇਲਰ ਲੌਂਚ ਹੋਇਆ ਹੈ। ਇਸ ਦੇ ਨਾਲ ਹੀ ਉਹ ਅੱਜ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ।
ਲੰਘੇ ਕੱਲ੍ਹ ਮੁੰਬਈ ‘ਚ ਇਸ ਫਿਲਮ ਦੇ ਟ੍ਰੇਲਰ ਲਾਂਚ ਦੌਰਾਨ ਰਾਜ ਕੁੰਦਰਾ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ, “ਮੈਂ ਲੋਕਾਂ ਦੀਆਂ ਨਜ਼ਰਾਂ ‘ਚ ਦੋਸ਼ੀ ਹੁੰਦਾ ਤਾਂ ਲੋਕ ਜੋ ਕਹਿਣਾ ਚਾਹੁੰਦੇ ਕਹਿ ਦਿੰਦੇ ਪਰ ਇਸ ਮਾਮਲੇ ‘ਚ ਮੇਰੀ ਪਤਨੀ ਅਤੇ ਬੱਚਿਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਮੈਨੂੰ ਬਹੁਤ ਦੁੱਖ ਹੋਇਆ ਹੈ। ਮੇਰੇ ਪਰਿਵਾਰ ਅਤੇ ਬੱਚਿਆਂ ਨੂੰ ਇਸ ਮਾਮਲੇ ਵਿੱਚ ਨਹੀਂ ਘਸੀਟਣਾ ਚਾਹੀਦਾ ਸੀ।