ਸਾਬਕਾ ਬੈਂਕ ਮੈਨੇਜਰ ਦਾ ਪਟਿਆਲਾ 'ਚ ਤੜਕੇ ਹੋਇਆ ਕਤਲ

ਦੁਆਰਾ: Punjab Bani ਪ੍ਰਕਾਸ਼ਿਤ :Thursday, 19 October, 2023, 04:08 PM

ਸਾਬਕਾ ਬੈਂਕ ਮੈਨੇਜਰ ਦਾ ਪਟਿਆਲਾ ‘ਚ ਤੜਕੇ ਹੋਇਆ ਕਤਲ
– ਲਾਸ਼ ਕੋਲੋਂ ਚਾਕੂ ਬਰਾਮਦ, ਪੁਲਿਸ ਤੇ ਫੋਰੈਂਸਿਕ ਟੀਮਾਂ ਜਾਂਚ ‘ਚ ਜੁਟੀਆਂ
ਪਟਿਆਲਾ: ਪਟਿਆਲਾ ‘ਚ ਤੜਕੇ ਸਾਬਕਾ ਬੈਂਕ ਮੈਨੇਜਰ ਦਾ ਕਤਲ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ।ਜੋ ਸਵੇਰੇ ਪਾਸੀ ਰੋਡ ‘ਤੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਆਇਆ ਸੀ। ਮ੍ਰਿਤਕ ਦੀ ਲਾਸ਼ ਕੋਲੋਂ ਇਕ ਚਾਕੂ ਵੀ ਮਿਲਿਆ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਤੇ ਫੋਰੈਂਸਿਕ ਟੀਮਾਂ ਪੁੱਜ ਗਈਆਂ ਹਨ। ਉਨ੍ਹਾਂ ਵੱਲੋਂ ਜਾਂਚ ਜਾਰੀ ਹੈ।