ਬੱਚਿਆਂ ਨਾਲ ਭਰੀ ਬੱਸ ਬ੍ਰੇਕ ਫੇਲ ਹੋਣ ਕਾਰਨ ਪਲਟੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 28 October, 2023, 05:28 PM

ਬੱਚਿਆਂ ਨਾਲ ਭਰੀ ਬੱਸ ਬ੍ਰੇਕ ਫੇਲ ਹੋਣ ਕਾਰਨ ਪਲਟੀ
ਭਾਖੜਾ ਡੈਮ ਦੇਖਣ ਟੂਰ ਤੇ ਆਏ ਸਨ ਬੱਚੇ
Nangal: ਰੋਪੜ ਜ਼ਿਲ੍ਹੇ ਦੇ ਨੰਗਲ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਖੜਾ ਡੈਮ ਦੇਖਣ ਟੂਰ ਤੇ ਆਏ ਬੱਚਿਆਂ ਨਾਲ ਭਰੀ ਬਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਕਰਯੋਗ ਹੈ ਕਿ ਰਾਮਪੁਰਾ ਫੁੱਲ ਦੇ ਗੋਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਟੂਰ ਤੇ ਆਏ ਸਨ। ਜਿਸ ਦੌਰਾਨ ਨੰਗਲ ਦੇ ਪਿੰਡ ਓਲਿੰਡਾ ਦੇ ਕੋਲ ਬੱਚਿਆਂ ਨਾਲ ਭਰੀ ਬੱਸ ਪਲਟ ਗਈ।ਰਾਮਪੁਰਾ ਫੂਲ ਬਠਿੰਡੇ ਤੋਂ ਬੱਚਿਆਂ ਦੀ ਟੂਰਿਸਟ ਬੱਸ ਨੰਗਲ ਤੋਂ ਭਾਖੜਾ ਡੈਮ ਵੱਲ ਜਾ ਰਹੀ ਸੀ ਕਿ ਭਾਖੜੇ ਤੋਂ ਕੁਝ ਹੀ ਦੂਰੀ ਤੇ ਬੱਸ ਪਲਟ ਗਈ ਜਿਸ ਦੇ ਨਾਲ ਬੱਸ ਦੇ ਵਿੱਚ ਸਵਾਰ ਕੁਝ ਬੱਚਿਆਂ ਨੂੰ ਮਾਮੂਲੀ ਸਿੱਟਾ ਲੱਗੀਆਂ ਜਿਨਾਂ ਨੂੰ ਜੀਰੇ ਇਲਾਜ ਬੀਬੀਐਮਬੀ ਦੇ ਹਸਪਤਾਲ ਵਿੱਚ ਲਿਆਂਦਾ ਗਿਆ।ਬਠਿੰਡੇ ਦੇ ਰਾਮਪੁਰਾ ਫੂਲ ਤੋਂ 50 ਦੇ ਕਰੀਬ ਬੱਚਿਆਂ ਦਾ ਟੂਰ ਭਾਖੜਾ ਦੇਖਣ ਲਈ ਆਇਆ ਸੀ। ਭਾਖੜੇ ਤੋਂ ਕੁਝ ਹੀ ਦੂਰੀ ਤੇ ਇੱਕ ਮੋੜ ਦੇ ਕੋਲ ਮੋੜ ਮੁੜਦਿਆਂ ਹੋਇਆਂ ਬੱਸ ਦੀ ਬਰੇਕ ਹੈ ਉਹ ਫੇਲ ਹੋ ਗਈ ਜਿਸ ਕਰਕੇ ਡਰਾਈਵਰ ਨੇ ਆਪਣੀ ਸੂਝ ਬੂਝ ਨਾਲ ਬੱਸ ਨੂੰ ਇੱਕ ਛੋਟੀ ਜਿਹੀ ਪਹਾੜੀ ਦੇ ਨਾਲ ਟਕਰਾ ਦਿੱਤਾ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਹਾਲਾਂਕਿ ਇਸ ਹਾਦਸੇ ਵਿੱਚ ਬੱਚਿਆਂ ਨੂੰ ਸੱਟਾਂ ਜਰੂਰ ਲੱਗੀਆਂ ਪਰ ਕੋਈ ਜਿਆਦਾ ਗੰਭੀਰ ਹਾਲਤ ਵਿਚ ਨਹੀਂ ਹੈ।ਸਾਰੇ ਬੱਚਿਆਂ ਨੂੰ BBMB ਦੇ ਹਸਪਤਾਲ ਵਿੱਚ ਜੀਰੇ ਇਲਾਜ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੀ ਪੂਰੀ ਟੀਮ ਨੇ ਇਹਨਾਂ ਬੱਚਿਆਂ ਦਾ ਇਲਾਜ ਕੀਤਾ ਜਿਨਾਂ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ ਦੋ ਤਿੰਨ ਬੱਚਿਆਂ ਨੂੰ ਸੱਟਾ ਲੱਗੀਆਂ ਬਾਕੀ ਸਾਰੇ ਬੱਚੇ ਠੀਕ ਹਨ।ਇਸੇ ਸੰਬੰਧ ਵਿੱਚ ਹਿਮਾਚਲ ਪੁਲਿਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟੂਰ ਬਠਿੰਡੇ ਤੋਂ ਭਾਖੜਾ ਦੇਖਣ ਲਈ ਆਇਆ ਸੀ। ਬੱਸ ਦੇ ਵਿੱਚ 50 ਤੋਂ ਵੱਧ ਬੱਚੇ ਸਵਾਰ ਸਨ ਤੇ ਇੱਕ ਨਿੱਜ ਕੰਪਨੀ ਦੀ ਬੱਸ ਵਿੱਚ ਇਹ ਬੱਚੇ ਇਸ ਟੂਰ ਤੇ ਆਏ ਸਨ। ਜਿਨਾਂ ਦਾ ਭਾਖੜਾ ਡੈਮ ਤੋਂ ਮੋੜ ਕੱਟਦਿਆਂ ਹੋਇਆਂ ਇਹ ਹਾਦਸਾ ਹੋ ਗਿਆ।