ਅਮਰੀਕਾ ਦੇ ਲੂਇਸਟਨ ਸ਼ਹਿਰ 'ਚ ਗੋਲੀਬਾਰੀ 'ਚ 15 ਤੋਂ ਵੱਧ ਮੌਤਾਂ

ਦੁਆਰਾ: Punjab Bani ਪ੍ਰਕਾਸ਼ਿਤ :Thursday, 26 October, 2023, 07:39 PM

ਅਮਰੀਕਾ ਦੇ ਲੂਇਸਟਨ ਸ਼ਹਿਰ ‘ਚ ਗੋਲੀਬਾਰੀ ‘ਚ 15 ਤੋਂ ਵੱਧ ਮੌਤਾਂ
Delhi, 26 oct: ਅਮਰੀਕੀ ਸੂਬੇ ਮੇਨੇ ਦੇ ਲੂਇਸਟਨ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ ਘੱਟੋ-ਘੱਟ 16 ਲੋਕ ਮਾਰੇ ਗਏ ਹਨ। ਪੁਲਿਸ ਨੇ ਸ਼ਹਿਰ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇੱਕ ਬੰਦੂਕਧਾਰੀ ਖੁੱਲ੍ਹਾ ਘੁੰਮ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਉਹ ਜਿੱਥੇ ਹਨ ਉੱਥੇ ਹੀ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਾਵਧਾਨ ਰਹਿਣ ਲਈ ਕਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਿਆਂ ਦੀ ਜਾਂਚ ਕਰ ਰਹੇ ਹਨ, ਜੋ “ਕਈ ਥਾਵਾਂ” ‘ਤੇ ਹੋਏ ਸਨ ਅਤੇ ਉਨ੍ਹਾਂ ਨੇ ਸ਼ੱਕੀ ਦੀ ਇੱਕ ਫੋਟੋ ਵੀ ਜਾਰੀ ਕੀਤੀ ਹੈ।
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਐਕਸ ਉੱਤੇ ਇਲਾਕੇ ਦੇ ਪੁਲਿਸ ਨੇ ਲਿਖਿਆ ਹੈ, ‘ਇਲਾਕੇ ਵਿੱਚ ਐਕਟਿਵ ਸ਼ੂਟਰ ਘੁੰਮ ਰਿਹਾ ਹੈ’। ਇਸ ਦੇ ਨਾਲ ਹੀ, ਘੱਟੋ-ਘੱਟ 50 ਲੋਕਾਂ ਦੇ ਜ਼ਖਮੀ ਹੋਣ ਦੀਆਂ ਕਈ ਪਰ ਰਿਪੋਰਟਾਂ ਵੀ ਹਨ, ਹਾਲਾਂਕਿ ਉਨ੍ਹਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਬਿਆਨ ਵਿੱਚ, ਮੇਨੇ ਸਟੇਟ ਪੁਲਿਸ ਨੇ ਕਿਹਾ, “ਲੂਇਸਟਨ ਵਿੱਚ ਇੱਕ ਐਕਟਿਵ ਹਮਲਾਵਰ ਘੁੰਮ ਰਿਹਾ ਹੈ।”ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਹਨ, ਉੱਥੇ ਹੀ ਰਹਿਣ ਰਹਿਣ। ਕਿਰਪਾ ਕਰਕੇ ਦਰਵਾਜ਼ੇ ਬੰਦ ਕਰਕੇ ਆਪਣੇ ਘਰਾਂ ਅੰਦਰ ਹੀ ਰਹੋ।”