ਅਕਾਲੀ ਆਗੂ ਬੰਟੀ ਰੋਮਾਣਾ 'ਤੇ ਵੱਡੀ ਕਾਰਵਾਈ , ਹਿਰਾਸਤ ‘ਚ ਲਿਆ
ਦੁਆਰਾ: Punjab Bani ਪ੍ਰਕਾਸ਼ਿਤ :Thursday, 26 October, 2023, 04:31 PM

ਅਕਾਲੀ ਆਗੂ ਬੰਟੀ ਰੋਮਾਣਾ ‘ਤੇ ਵੱਡੀ ਕਾਰਵਾਈ , ਹਿਰਾਸਤ ‘ਚ ਲਿਆ
ਕੰਵਰ ਗਰੇਵਾਲ ਦੀ ਇਕ ਫੇਕ ਵੀਡੀਓ ਟਵੀਟ ਕੀਤੀ ਸੀ
ਮੋਹਾਲੀ, 26 Oct : ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰੋਮਾਣਾ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਮੋਹਾਲੀ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।ਸਾਇਬਰ ਸੈੱਲ ਵੱਲੋ ਬੰਟੀ ਰੋਮਾਣਾ ‘ਤੇ ਕਾਰਵਾਈ ਹੋਈ ਹੈ। ਗਾਇਕ ਕੰਵਰ ਗਰੇਵਾਲ ਦੇ ਇੱਕ ਵੀਡੀਓ ਮਾਮਲੇ ‘ਚ ਬੰਟੀ ਰੋਮਾਣਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ।ਬੰਟੀ ਰੋਮਾਣਾ ਨੇ ਕੰਵਰ ਗਰੇਵਾਲ ਦੀ ਇਕ ਫੇਕ ਵੀਡੀਓ ਟਵੀਟ ਕੀਤੀ ਸੀ।ਬੰਟੀ ਰੋਮਾਣਾ ਯੂਥ ਅਕਾਲੀ ਦਲ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਸਮੇਂ ਉਹ ਯੂਥ ਵਿੰਗ ਤੇ ਸੋੋਸ਼ਲ ਮੀਡੀਆ ਦੇ ਇੰਚਾਰਜ ਹਨ। ਦੱਸ ਦਈਏ ਕਿ ਇਕ ਵੀਡੀਓ ਵਾਇਰਲ ਕੀਤੀ ਗਈ ਸੀ, ਜਿਸ ਵਿਚ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ। ਕੰਵਰ ਗਰੇਵਾਲ ਦੀ ਇਕ ਵੀਡੀਓ ਨੂੰ ਐਡਿਟ ਕਰਕੇ ਇਹ ਟਿੱਪਣੀਆਂ ਕੀਤੀਆਂ ਗਈਆਂ ਸਨ।
