ਰੂਸੀ ਰਾਸ਼ਟਰਪਤੀ ਪੂਤਨਿ ਨੂੰ ਦਿਲ ਦਾ ਦੌਰਾ ਪੈਣ ਦੀ ‘ਅਫ਼ਵਾਹ’

ਦੁਆਰਾ: Punjab Bani ਪ੍ਰਕਾਸ਼ਿਤ :Tuesday, 24 October, 2023, 06:13 PM

ਰੂਸੀ ਰਾਸ਼ਟਰਪਤੀ ਪੂਤਨਿ ਨੂੰ ਦਿਲ ਦਾ ਦੌਰਾ ਪੈਣ ਦੀ ‘ਅਫ਼ਵਾਹ’
ਮਾਸਕੋ, 24 ਅਕਤੂਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨਿ ਨੂੰ ਕਥਿਤ ਤੌਰ ‘ਤੇ ਦਿਲ ਦਾ ਦੌਰਾ ਪਿਆ ਅਤੇ ਉਹ ਮਾਸਕੋ ਦੇ ਆਪਣੇ ਨਿੱਜੀ ਅਪਾਰਟਮੈਂਟ ਵਿੱਚ ਫਰਸ਼ ‘ਤੇ ਡਿੱਗੇ ਮਿਲੇ। ਸੂਤਰਾਂ ਮੁਤਾਬਕ ਰੂਸੀ ਨੇਤਾ ਨੂੰ ਬੈੱਡਰੂਮ ਦੇ ਫਰਸ਼ ‘ਤੇ ਗਾਰਡਾਂ ਨੇ ਦੇਖਿਆ ਤੇ ਡਾਕਟਰਾਂ ਨੂੰ ਤੁਰੰਤ ਬੁਲਾਇਆ। ਉਨ੍ਹਾਂ ਨੇ ਬਾਅਦ ਵਿੱਚ 71 ਸਾਲਾ ਬਜ਼ੁਰਗ ਨੂੰ ਦਿਲ ਦਾ ਦੌਰਾ ਪੈਣ ਦੀ ਪੁਸ਼ਟੀ ਕੀਤੀ। ਸੂਤਰਾਂ ਮੁਤਾਬਕ ਪੂਤਨਿ ਨੂੰ ਫਿਰ ਅਪਾਰਟਮੈਂਟ ਵਿੱਚ ਬਣੀ ਵਿਸ਼ੇਸ਼ ਮੈਡੀਕਲ ਸਹੂਲਤ ਵਿੱਚ ਲਿਜਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੂਤਨਿ ਦੀ ਸਿਹਤ ਬਾਰੇ ਅਜਿਹੀਆਂ ਖ਼ਬਰਾਂ ਕਈ ਵਾਰ ਆਈਆਂ ਪਰ ਸਾਰੀਆਂ ਅਫਵਾਹ ਨਿਕਲੀਆਂ।