ਪੰਜਾਬ ਦੀ ਕੰਮ ਚਲਾਊ ਸਰਕਾਰ ਨੇ ਅਲ-ਅਜ਼ੀਜ਼ੀਆ ਮਾਮਲੇ ’ਚ ਨਵਾਜ਼ ਸ਼ਰੀਫ਼ ਦੀ ਸਜ਼ਾ ਮੁਅੱਤਲ ਕੀਤੀ

ਦੁਆਰਾ: Punjab Bani ਪ੍ਰਕਾਸ਼ਿਤ :Tuesday, 24 October, 2023, 06:21 PM

ਪੰਜਾਬ ਦੀ ਕੰਮ ਚਲਾਊ ਸਰਕਾਰ ਨੇ ਅਲ-ਅਜ਼ੀਜ਼ੀਆ ਮਾਮਲੇ ’ਚ ਨਵਾਜ਼ ਸ਼ਰੀਫ਼ ਦੀ ਸਜ਼ਾ ਮੁਅੱਤਲ ਕੀਤੀ

ਲਾਹੌਰ, 24 ਅਕਤੂਬਰ

ਪਾਕਿਸਤਾਨ ਪੰਜਾਬ ਦੀ ਕਾਰਜਕਾਰੀ ਸਰਕਾਰ ਨੇ ਅਲ-ਅਜ਼ੀਜ਼ੀਆ ਮਾਮਲੇ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਜੀਓ ਨਿਊਜ਼ ਨੇ ਅਨੁਸਾਰ ਸੂਚਨਾ ਮੰਤਰੀ ਆਮਿਰ ਮੀਰ ਨੇ ਪੰਜਾਬ ਕੈਬਨਿਟ ਦੇ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਫੌਜਦਾਰੀ ਪ੍ਰਕਿਰਿਆ ਕੋਡ (ਸੀਪੀਸੀ) ਦੀ ਧਾਰਾ 401 ਦੇ ਤਹਿਤ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਲਿਆ ਗਿਆ, ਜੋ ਇਸ ਨੂੰ ਕਿਸੇ ਵੀ ਅਪਰਾਧੀ ਨੂੰ ਮੁਆਫ ਕਰਨ ਦਾ ਅਧਿਕਾਰ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕੇਸ ਦਾ ਅੰਤਿਮ ਫੈਸਲਾ ਅਦਾਲਤ ਵੱਲੋਂ ਹੀ ਲਿਆ ਜਾਵੇਗਾ।