ਇਜ਼ਰਾਈਲ ਨੇ ਗਾਜ਼ਾ ’ਤੇ ਹਮਲੇ ਤੇਜ਼ ਕੀਤੇ, ਹਮਾਸ ਨੇ ਬੰਦੀ ਬਣਾਈਆਂ ਦੋ ਬਜ਼ੁਰਗ ਔਰਤਾਂ ਛੱਡੀਆਂ
ਦੁਆਰਾ: Punjab Bani ਪ੍ਰਕਾਸ਼ਿਤ :Tuesday, 24 October, 2023, 06:19 PM

ਇਜ਼ਰਾਈਲ ਨੇ ਗਾਜ਼ਾ ’ਤੇ ਹਮਲੇ ਤੇਜ਼ ਕੀਤੇ, ਹਮਾਸ ਨੇ ਬੰਦੀ ਬਣਾਈਆਂ ਦੋ ਬਜ਼ੁਰਗ ਔਰਤਾਂ ਛੱਡੀਆਂ
ਰਾਫਾ, 24 ਅਕਤੂਬਰ
ਇਜ਼ਰਾਈਲ ਨੇ ਗਾਜ਼ਾ ਪੱਟੀ ਵਿੱਚ ਕੱਟੜਪੰਥੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਤੇਜ਼ ਕਰ ਦਿੱਤੇ ਹਨ। ਇਜ਼ਰਾਈਲ ਵੱਲੋਂ ਜਲਦ ਹੀ ਹਮਾਸ ਦੇ ਕੱਟੜਪੰਥੀਆਂ ਵਿਰੁੱਧ ਜ਼ਮੀਨੀ ਪੱਧਰ ਦੀ ਕਾਰਵਾਈ ਸ਼ੁਰੂ ਕਰਨ ਦੀ ਉਮੀਦ ਹੈ। ਅਮਰੀਕਾ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਨਾਲ ਖੇਤਰ ਵਿਚ ਤਣਾਅ ਵਧ ਸਕਦਾ ਹੈ ਅਤੇ ਅਮਰੀਕੀ ਫੌਜੀਆਂ ’ਤੇ ਵੀ ਹਮਲਾ ਹੋ ਸਕਦਾ ਹੈ। ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਹਮਾਸ ਨੇ ਦੋ ਬਜ਼ੁਰਗ ਇਜ਼ਰਾਇਲੀ ਔਰਤਾਂ ਨੂੰ ਰਿਹਾਅ ਕਰ ਦਿੱਤਾ, ਜਨਿ੍ਹਾਂ ਨੂੰ ਇਸ ਨੇ ਬੰਦੀ ਬਣਾ ਲਿਆ ਸੀ।
