ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ

ਦੁਆਰਾ: News ਪ੍ਰਕਾਸ਼ਿਤ :Saturday, 18 March, 2023, 04:14 PM

ਨਕੋਦਰ ਨੇੜਿਓ ਕੀਤਾ ਗ੍ਰਿਫ਼ਤਾਰ : ਅੰਮ੍ਰਿਤਸਰ ਤੋਂ ਮੋਰਾ ਰਾਹੀਂ ਬਠਿੰਡਾ ਜਾ ਰਿਹਾ ਸੀ ਅੰਮ੍ਰਿਤਪਾਲ
– ਪੰਜਾਬ ਅੰਦਰ ਇੰਟਰਨੈਟ ਸੇਵਾਵਾਂ ਵੀ ਹੋਈਆਂ ਬੰਦ

ਪੰਜਾਬ, 18 ਮਾਰਚ (ਪੰਜਾਬ ਬਾਣੀ ਬਿਊਰੋ) : ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ‘ਤੇ ਅੱਜ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਉਸਨੂੰ ਨਕੋਦਰ ਨੇੜਿਓ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਅੰਮ੍ਰਿਤਸਰ ਤੋਂ ਮੋਰਾ ਰਾਹੀਂ ਬਠਿੰਡਾ ਜਾ ਰਿਹਾ ਸੀ। ਧਰਮਕੋਟ ਦੇ ਕਾਵਾਂ ਵਾਲੇ ਪੱਤਨ ਦੇ ਨਜ਼ਦੀਕ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਘੇਰਨ ਦੀ ਕੋਸ਼ਿਸ ਕੀਤੀ ਤਾਂ ਉਹ ਬਚ ਕਿ ਨਿਕਲਣ ਵਿਚ ਸਫਲ ਰਿਹਾ।
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੀ ਗੱਡੀ ਦੀ ਭੰਨਤੋੜ ਦੀ ਖ਼ਬਰ ਵੀ ਆ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੇ ਖੇਤ ਵਿਚ ਜਾ ਕਿ ਫੇਸਬੁੱਕ ਤੇ ਲਾਈਵ ਹੋ ਕਿ ਸਮਰਥਕਾਂ ਨੂੰ ਕਾਵਾਂ ਵਾਲੇ ਪੱਤਨ ‘ਤੇ ਪਹੁੰਚਣ ਦੀ ਅਪੀਲ ਕੀਤੀ ਸੀ। ਪੁਲਿਸ ਨੇ ਤੁਰੰਤ ਹਰਕਤ ਵਿਚ ਆ ਕਿ ਬਾਜੇਕੇ ਹਿਰਾਸਤ ਵਿਚ ਲੈ ਲਿਆ ਹੈ। ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਸ ਗੱਡੀ ਵਿਚ ਸਵਾਰ ਸੀ ਉਹ ਗੱਡੀ ਸ਼ਾਹਕੋਟ ਏਰੀਏ ਵਿਚ ਖਰਾਬ ਹੋਈ ਖੜ੍ਹੀ ਹੈ।ਸੂਤਰਾਂ ਮੁਤਾਬਕ ਅੰਮ੍ਰਿਤਪਾਲ ਨੂੰ 6 ਸਾਥੀਆਂ ਸਮੇਤ ਹਿਰਾਸਤ ਵਿਚ ਲਿਆ ਗਿਆ ਹੈ। ਸੂਬੇ ਦੇ 8 ਜ਼ਿਲ੍ਹਿਆਂ ਦੀ ਪੁਲਿਸ ਵਲੋਂ ਅੰਮ੍ਰਿਤਪਾਲ ਦਾ ਪਿੱਛਾ ਕੀਤਾ ਜਾ ਰਿਹਾ ਸੀ, ਜਿਸ ਵਿੱਚ 100 ਦੇ ਕਰੀਬ ਗੱਡੀਆਂ ਸ਼ਾਮਲ ਸਨ। ਤਰਨਤਾਰਨ ਤੋਂ ਲੈਕੇ ਮੋਗਾ ਤਕ ਪੰਜਾਬ ਪੁਲਿਸ ਮੁਸ਼ਤੈਦ ਰਹੀ ਤੇ ਅੰਮ੍ਰਿਤਪਾਲ ਸਿੰਘ ਨੂੰ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਸਾਰਾ ਆਪ੍ਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਕੀਤਾ ਗਿਆ ਸੀ, ਜਿਸਨੂੰ ਲੈ ਕੇ ਪੰਜਾਬ ਅੰਦਰ ਇੰਟਰਨੈਟ ਸੇਵਾਵਾਂ ਵੀ 24 ਘੰਟੇ ਲਈ ਬੰਦ ਰਹੀਆਂ।



Scroll to Top