ਹਾਦਸਾ : ਦਰਸ਼ਨਾ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਗੱਡੀ ਪਲਟੀ, ਤਿੰਨ ਮੌਤਾਂ, ਕਈ ਜਖਮੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 18 April, 2024, 12:02 PM

ਹਾਦਸਾ : ਦਰਸ਼ਨਾ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਗੱਡੀ ਪਲਟੀ, ਤਿੰਨ ਮੌਤਾਂ, ਕਈ ਜਖਮੀ
ਕਾਨਪੁਰ: ਕਾਨਪੁਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਫਤਿਹਪੁਰ ਤੋਂ ਜੂਹੀ ਬਾਰਾਦੇਵੀ ਮੰਦਰ ਦੇ ਦਰਸ਼ਨਾਂ ਲਈ ਜਾ ਰਹੀ ਬੋਲੈਰੋ ਪਿਕਅੱਪ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਕੇ ਚਕੇਰੀ ਮੋੜ ਨੇੜੇ ਪਲਟ ਗਈ। ਇਸ ਹਾਦਸੇ ‘ਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 17 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਪੁਲਿਸ ਐਂਬੂਲੈਂਸ ਰਾਹੀਂ ਰਮਾਦੇਵੀ ਦੇ ਕਾਂਸ਼ੀ ਰਾਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੋਂ ਕਈ ਜ਼ਖ਼ਮੀਆਂ ਨੂੰ ਐੱਲਐੱਲਆਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।



Scroll to Top