ਮਾਸਕੋ ਅੰਦਰ ਹੋਇਆ ਵੱਡਾ ਅੱਤਵਾਦੀ ਹਮਲਾ : ਕਈ ਲੋਕਾਂ ਦੀ ਮੌਤ ਤੇ 100 ਤੋ ਜਿਆਦਾ ਜ੍ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 23 March, 2024, 01:42 PM

ਮਾਸਕੋ ਅੰਦਰ ਹੋਇਆ ਵੱਡਾ ਅੱਤਵਾਦੀ ਹਮਲਾ : ਕਈ ਲੋਕਾਂ ਦੀ ਮੌਤ ਤੇ 100 ਤੋ ਜਿਆਦਾ ਜ੍ਖਮੀ
ਮਾਸਕੋ- ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰੋਕਸ ਸਿਟੀ ਹਾਲ ‘ਚ ਪੰਜ ਬੰਦੂਕਧਾਰੀਆਂ ਨੇ ਭੀੜ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਘੱਟੋ-ਘੱਟ 70 ਲੋਕ ਮਾਰੇ ਗਏ ਅਤੇ 115 ਜ਼ਖਮੀ ਹੋ ਗਏ। ਰੂਸੀ ਸਿਹਤ ਮੰਤਰਾਲੇ ਦੇ ਮੁਖੀ ਮੁਰਾਸ਼ਕੋ ਨੇ ਦੱਸਿਆ ਕਿ ਹਸਪਤਾਲ ‘ਚ ਦਾਖਲ 115 ਲੋਕਾਂ ‘ਚੋਂ 60 ਦੀ ਹਾਲਤ ਗੰਭੀਰ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰੂਸ ਦੇ ਨੈਸ਼ਨਲ ਗਾਰਡ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਪਹੁੰਚ ਕੇ ਅੱਤਵਾਦੀਆਂ ਨਾਲ ਨਜਿੱਠਣ ਲਈ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਆਪਰੇਸ਼ਨ ਵਿੱਚ ਹੈਲੀਕਾਪਟਰਾਂ ਦੀ ਵੀ ਮਦਦ ਲਈ ਗਈ। ਮੌਕੇ ‘ਤੇ 50 ਤੋਂ ਵੱਧ ਐਂਬੂਲੈਂਸਾਂ ਵੀ ਪਹੁੰਚ ਗਈਆਂ, ਜਿਨ੍ਹਾਂ ‘ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।



Scroll to Top