Breaking News ਸਿਹਤ ਵਿਗੜਨ ਕਾਰਨ ਆਤਿਸੀ ਨੂੰ ਕਰਵਾਇਆ ਹਸਪਤਾਲ ਦਾਖਲਮਨੀ ਲਾਂਡਰਿੰਗ ਮਾਮਲਾ : ਹਾਈਕੋਰਟ ਨੇ ਕੇਜਰੀਵਾਲ ਨੂੰ ਜਮਾਨਤ ਦੇਣ ਦੇ ਹੁਕਮਾਂ ਤੇ ਲਗਾਈ ਰੋਕ50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾਕਾਂਗਰਸ ਦੇ ਸੰਸਦ ਮੈਬਰ ਕੋਡੀਕੁਨਿਲ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੀਤੀ ਨਾਮਜਦਗੀ ਦਾਖਲਓਮ ਬਿਰਲਾ ਨੇ ਕੀਤੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੀਤੇ ਨਾਮਜਦਗੀ ਦਾਖਲਸ਼੍ਰੋਮਣੀ ਅਕਾਲੀ ਦਲ `ਚ ਉਠੇ ਬਾਗੀ ਸੁਰਾਂ ਨੇ ਕੀਤਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਮਤਾ ਪਾਸਪੰਜਾਬ ਵਿਧਾਨ ਸਭਾ ਸਪੀਕਰ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਲਗਾਈ ਰੋਕਹਰਿਆਣਾ ਤੋਂ ਦਿੱਲੀ ਵਾਸੀਆਂ ਲਈ ਪਾਣੀ ਦੀ ਮੰਗ ਨੂੰ ਲੈ ਕੇ ਭੁੱਖ ਹੜ੍ਹਤਾਲ ਤੇ ਬੈਠੀ ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੇ 24 ਮਈ ਨੂੰ ਪੰਜਾਬ ਚ ਤਿੰਨ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ

ਦੁਆਰਾ: Punjab Bani ਪ੍ਰਕਾਸ਼ਿਤ :Sunday, 19 May, 2024, 10:37 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੇ 24 ਮਈ ਨੂੰ ਪੰਜਾਬ ਚ ਤਿੰਨ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ

ਚੰਡੀਗੜ੍ਹ, 19 ਮਈ :

‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਚ ਭਾਜਪਾ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਸਿਖਰਾਂ ਉੱਤੇ ਪਹੁੰਚਾਉਣ ਲਈ ਜਲਦ ਪਹੁੰਚ ਰਹੇ ਹਨ। ਪੀਐਮ ਮੋਦੀ ਦੀਆਂ ਚੋਣ ਰੈਲੀਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ।’ ਇਹ ਜਾਣਕਾਰੀ ਭਾਜਪਾ ਦੇ ਸੂਬਾ ਮਹਾਂਮੰਤਰੀ ਰਾਕੇਸ਼ ਰਠੌਰ ਨੇ ਦਿੱਤੀ।

ਰਠੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤੇ 24 ਮਈ ਨੂੰ ਪੰਜਾਬ ਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।

23 ਮਈ ਨੂੰ ਪਟਿਆਲਾ ਚ ਬੀਬੀ ਪ੍ਰਨੀਤ ਕੌਰ ਤੇ ਪੂਰੇ ਮਾਲਵਾ ਬੈਲਟ ਦੇ ਭਾਜਪਾ ਉਮੀਦਵਾਰਾਂ ਦੇ ਹੱਕ ਚ ਬਾਅਦ ਦੁਪਹਿਰ ਪਲੇਠੀ ਚੋਣ ਰੈਲੀ ਹੋਵੇਗੀ, ਜਿਸ ਦੌਰਾਨ ਪੀਐਮ ਮੋਦੀ ਸੰਬੋਧਨ ਕਰਨਗੇ।

ਇਸੇ ਤਰ੍ਹਾਂ 24 ਮਈ ਨੂੰ ਗੁਰਦਾਸਪੁਰ ਵਿਖੇ ਬਾਅਦ ਦੁਪਹਿਰ ਪਹਲੇ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਤੇ ਮਾਝੇ ਦੇ ਭਾਜਪਾ ਉਮੀਦਵਾਰਾਂ ਦੇ ਹੱਕ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਵਿਚਾਰ ਪ੍ਰਗਟ ਕਰਨਗੇ।

ਇਸੇ ਤਰ੍ਹਾਂ 24 ਮਈ ਨੂੰ ਹੀ ਗੁਰਦਾਸਪੁਰ ਤੋਂ ਬਾਅਦ ਜਲੰਧਰ ਚ ਸੁਸ਼ੀਲ ਰਿੰਕੂ ਸਮੇਤ ਦੁਆਬੇ ਦੇ ਭਾਜਪਾ ਉਮੀਦਵਾਰਾਂ ਦੇ ਹੱਕ ਚ ਪੀਐਮ ਮੋਦੀ ਸੰਬੋਧਨ ਕਰਨਗੇ।

ਭਾਜਪਾ ਦੇ ਸੀਨੀਅਰ ਆਗੂ ਤੇ ਮਹਾਂਮੰਤਰੀ ਰਾਕੇਸ਼ ਰਠੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਸਬੰਧੀ ਤਿਆਰੀਆਂ ਜ਼ੋਰਾਂ ਉੱਤੇ ਚੱਲ ਰਹੀਆਂ ਹਨ, ਜੋ ਜਲਦ ਮੁਕੰਮਲ ਕਰ ਲਈਆਂ ਜਾਣਗੀਆਂ।



Scroll to Top