ਭਿਆਨਕ ਸੜਕ ਹਾਦਸਾ : ਤੁਰਕੀ ਵਿੱਚ 11 ਲੋਕਾਂ ਦੀ ਮੌਤ, 50 ਤੋ ਵਧ ਜ਼ਖਮੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 28 December, 2023, 03:48 PM

ਭਿਆਨਕ ਸੜਕ ਹਾਦਸਾ : ਤੁਰਕੀ ਵਿੱਚ 11 ਲੋਕਾਂ ਦੀ ਮੌਤ, 50 ਤੋ ਵਧ ਜ਼ਖਮੀ
ਅੰਕਾਰਾ : ਉੱਤਰੀ-ਪੱਛਮੀ ਤੁਰਕੀ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਸੜਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।।
ਸਰਕਾਰੀ ਮਾਲਕੀ ਵਾਲੀ ਅਨਾਦੋਲੂ ਸਮਾਚਾਰ ਏਜੰਸੀ ਦੇ ਅਨੁਸਾਰ, ਸਾਕਾਰੀਆ ਪ੍ਰਾਂਤ ਦੇ ਦਗਦੀਬੀ ਨੇੜਲੇ ਉੱਤਰੀ ਮਾਰਮਾਰਾ ਹਾਈਵੇਅ ‘ਤੇ ਹਾਦਸੇ ਵਿੱਚ ਤਿੰਨ ਬੱਸਾਂ ਅਤੇ ਇੱਕ ਟਰੱਕ ਸਮੇਤ ਸੱਤ ਵਾਹਨ ਸ਼ਾਮਲ ਸਨ। ਅਨਾਦੋਲੂ ਨਿਊਜ਼ ਏਜੰਸੀ ‘ਚ ਦਿੱਤੀ ਗਈ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨਿਜੀ ਨਿਊਜ਼ ਚੈਨਲ ਐਨਟੀਵੀ ਨੇ ਕਿਹਾ ਕਿ ਖੇਤਰ ਸੰਘਣੀ ਧੁੰਦ ਵਿੱਚ ਢੱਕਿਆ ਹੋਇਆ ਸੀ ਅਤੇ ਦ੍ਰਿਸ਼ਟੀ ਘੱਟ ਸੀ। ਸਾਕਾਰੀਆ ਸੂਬੇ ਦੇ ਗਵਰਨਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ 57 ਲੋਕ ਜ਼ਖ਼ਮੀ ਹੋਏ ਹਨ ਅਤੇ ਹਸਪਤਾਲ ‘ਚ ਭਰਤੀ ਹਨ।



Scroll to Top