ਭਾਰੀ ਧੁੰਦ ਕਾਰਨ ਟਕਰਾਈਆਂ ਆਪਸ ਵਿੱਚ ਕਈ ਗੱਡੀਆਂ

ਦੁਆਰਾ: Punjab Bani ਪ੍ਰਕਾਸ਼ਿਤ :Monday, 25 December, 2023, 05:14 PM

ਭਾਰੀ ਧੁੰਦ ਕਾਰਨ ਟਕਰਾਈਆਂ ਆਪਸ ਵਿੱਚ ਕਈ ਗੱਡੀਆਂ
ਬਿਆਸ : ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਕਸਬਾ ਬਿਆਸ ਵਿਖੇ ਇਕ ਤੋਂ ਬਾਅਦ ਇਕ ਕਰੀਬ 10 ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਰਮਿਆਨ ਇਕ ਸੀਮਿੰਟ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਫਲਾਈ ਓਵਰ ਤੋਂ ਕਰੀਬ 30 ਤੋਂ 40 ਫੁੱਟ ਹੇਠਾਂ ਜਾ ਡਿੱਗਾ। ਗਨੀਮਤ ਰਹੀ ਕਿ ਇਸ ਦਰਮਿਆਨ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ।
ਇਸ ਦੇ ਨਾਲ ਹੀ ਮੁੱਖ ਸੜਕ ਦੇ ਉੱਤੇ ਕਰੀਬ ਨੌਂ ਹੋਰ ਵਾਹਨਾਂ ਦੀ ਅਲੱਗ-ਅਲੱਗ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਹਾਦਸਾ ਬਿਆਸ ‘ਚ ਕਰੀਬ ਤਿੰਨ ਪੁਆਇੰਟਾਂ ਤੇ ਵੱਖ-ਵੱਖ ਜਗ੍ਹਾ ਹੋਇਆ ਜਿੱਥੇ ਇਕ ਜਗ੍ਹਾ ‘ਤੇ ਦੋ-ਤਿੰਨ ਵਾਹਨ ਮੁੜ ਦੋ-ਤਿੰਨ ਵਾਹਨ ਤੇ ਫਿਰ ਦੋ-ਤਿੰਨ ਵਾਹਨਾਂ ਦੀ ਟੱਕਰ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਹਾਈਵੇ ਪੈਟਰੋਲਿੰਗ ਪੁਲਿਸ ਬਿਆਸ ਇਸ ਦੇ ਨਾਲ ਹੀ ਥਾਣਾ ਬਿਆਸ ਮੁਖੀ ਐਸਐਚਓ ਸਤਨਾਮ ਸਿੰਘ ਆਪਣੇ ਪੁਲਿਸ ਪਾਰਟੀ ਮੌਕੇ ‘ਤੇ ਪੁੱਜੇ ਅਤੇ ਕਰੇਨ ਮੰਗਵਾ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।।



Scroll to Top