Breaking News ਸਿਹਤ ਵਿਗੜਨ ਕਾਰਨ ਆਤਿਸੀ ਨੂੰ ਕਰਵਾਇਆ ਹਸਪਤਾਲ ਦਾਖਲਮਨੀ ਲਾਂਡਰਿੰਗ ਮਾਮਲਾ : ਹਾਈਕੋਰਟ ਨੇ ਕੇਜਰੀਵਾਲ ਨੂੰ ਜਮਾਨਤ ਦੇਣ ਦੇ ਹੁਕਮਾਂ ਤੇ ਲਗਾਈ ਰੋਕ50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾਕਾਂਗਰਸ ਦੇ ਸੰਸਦ ਮੈਬਰ ਕੋਡੀਕੁਨਿਲ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੀਤੀ ਨਾਮਜਦਗੀ ਦਾਖਲਓਮ ਬਿਰਲਾ ਨੇ ਕੀਤੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੀਤੇ ਨਾਮਜਦਗੀ ਦਾਖਲਸ਼੍ਰੋਮਣੀ ਅਕਾਲੀ ਦਲ `ਚ ਉਠੇ ਬਾਗੀ ਸੁਰਾਂ ਨੇ ਕੀਤਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਮਤਾ ਪਾਸਪੰਜਾਬ ਵਿਧਾਨ ਸਭਾ ਸਪੀਕਰ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਲਗਾਈ ਰੋਕਹਰਿਆਣਾ ਤੋਂ ਦਿੱਲੀ ਵਾਸੀਆਂ ਲਈ ਪਾਣੀ ਦੀ ਮੰਗ ਨੂੰ ਲੈ ਕੇ ਭੁੱਖ ਹੜ੍ਹਤਾਲ ਤੇ ਬੈਠੀ ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ

ਸਾਈਬਰ ਜ਼ੁਰਮਾਂ ਵਿੱਚ ਦਿਨੋ ਦਿਨ ਹੋ ਰਹੇ ਵਾਧੇ ਨੂੰ ਸਰਕਾਰਾਂ ਰੋਕਣ ਵਿੱਚ ਫੇਲ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਦੁਆਰਾ: Punjab Bani ਪ੍ਰਕਾਸ਼ਿਤ :Friday, 05 January, 2024, 07:39 PM

ਸਾਈਬਰ ਜ਼ੁਰਮਾਂ ਵਿੱਚ ਦਿਨੋ ਦਿਨ ਹੋ ਰਹੇ ਵਾਧੇ ਨੂੰ ਸਰਕਾਰਾਂ ਰੋਕਣ ਵਿੱਚ ਫੇਲ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ:- 5 ਜਨਵਰੀ ( ) ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾਵਹੀਰ ਨੇ ਭਾਰਤ ਅੰਦਰ ਜ਼ੁਰਮਾਂ ਦੀ ਵਧਦੀ ਨੋਈਅਤ ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਭਾਰਤ ਵਿੱਚ ਇੰਟਰਨੈਟ ਰਾਹੀਂ ਹੋਣ ਵਾਲੇ ਸਾਈਬਰ ਜ਼ੁਰਮਾਂ ਦੇ ਮਾਮਲੇ ਚਿੰਤਾਜਨਕ ਹੱਦ ਤੀਕ ਵੱਧ ਰਹੇ ਹਨ। ਵੈਬਸਾਈਟਾਂ, ਫੇਸਬੁੱਕ ਅਕਾਉਂਟ ਹੋਰ ਐਪਾਂ ਆਦਿ ਨੂੰ ਹਾਈ ਜੈਕ ਕਰਕੇ ਬਲੈਕਮੇਲਿੰਗ ਦਾ ਰੁਝਾਨ ਵੱਧ ਰਿਹਾ ਹੈ। ਨਿਹੰਗ ਮੁਖੀ ਨੇ ਕਿਹਾ ਕਿ ਮਿਲੇ ਵੇਰਵਿਆਂ ਅਨੁਸਾਰ ਕੌਮੀ ਸਾਈਬਰ ਕ੍ਰਾਇਮ ਰਿਪੋਰਟਿੰਗ ਪੋਰਟਲ ਤੇ 15 ਲੱਖ ਤੋਂ ਵੱਧੇ ਮਾਮਲੇ ਦਰਜ਼ ਹੋਏ ਹਨ, ਇਨ੍ਹਾਂ ਅਪਰਾਧਾਂ ਦੀ ਗਿਣਤੀ ਪਿਛਲੇ ਸਾਲਾਂ ਨਾਲੋ ਤੇਜ਼ੀ ਨਾਲ ਵਧੀ ਹੈ।

ਉਨ੍ਹਾਂ ਕਿਹਾ ਕਿ 2022 ਵਿੱਚ 2.8 ਲੱਖ ਕੇਸ, 2021 ਵਿੱਚ 4.52 ਲੱਖ ਦਰਜ਼ ਹੋਏ, ਜਿਸ ਕਾਰਨ 31 ਦਸਬੰਰ 2023 ਤੀਕ 10,300 ਕਰੋੜ ਰੁਪਏ ਸਾਈਬਰ ਅਪਰਾਧੀਆ ਦੀ ਜੇਬਾਂ ਵਿੱਚ ਗਏ ਹਨ। ਏਜੰਸੀਆਂ 11.27 ਕਰੋੜ ਰੁਪਏ ਹੀ ਰੋਕ ਸਕੀਆਂ। ਉਨ੍ਹਾਂ ਕਿਹਾ ਕਿ ਉਤਰੀ ਭਾਰਤ ਲਈ ਇਹ ਗੱੱਲ ਖਾਸ ਤੌਰ ਤੇ ਫਿਕਰ ਵਾਲੀ ਹੈ ਕਿ ਬੀਤੇ ਸਾਲ ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਅਜਿਹੇ ਸਭ ਤੋਂ ਵੱਧ ਕੇਸ ਦਰਜ਼ ਕਰਾਉਣ ਦੇ ਮਾਮਲੇ ਸਾਹਮਣੇ ਆਏ ਹਨ ਜਿਵੇਂ ਦਿਲੀ ਵਿੱਚ ਇਕ ਲੱਖ ਵਿਅਕਤੀਆਂ ਪਿੱਛੇ 755 ਬਣਦੇ ਹਨ। ਚੰਡੀਗੜ੍ਹ 432, ਹਰਿਆਣੇ 381 ਹਨ। ਹਰਿਆਣਾ ਦਾ ਮੇਵਾਤ ਖੇਤਰ (ਸੈਕਸ ਟੌਰਸ਼ਨ) ਅਸ਼ਲੀਲ ਤਸਵੀਰਾਂ ਦੀਆਂ ਵੀਡੀਓ ਰਾਹੀਂ ਬਲੈਕ ਮੇਲਿੰਗ ਵਜੋਂ ਉਭਰਿਆਂ ਹੈ। ਸਾਈਬਰ ਜ਼ੁਰਮਾਂ ਲਈ ਵਰਤੇ ਜਾ ਰਹੇ ਸਿਮ ਕਾਰਡ, ਅਸਾਮ, ਪੱਛਮੀ, ਬੰਗਾਲ ਅਤੇ ਉੜੀਸਾ ਵਿੱਚ ਜਾਰੀ ਕੀਤੇ ਗਏ ਹਨ।

ਉਨ੍ਹਾਂ ਕਿਹਾ ਭਾਰਤੀ ਸਾਈਬਰ ਕ੍ਰਾਇਮ ਤਾਲਮੇਲ ਕੇਂਦਰ ਵੱਲੋਂ ਜਾਰੀ ਹੋਏ ਡਾਟਾ ਅਨੁਸਾਰ ਏਜੰਸੀਆਂ ਵੱਲੋਂ ਮਿਲੀਆਂ ਸ਼ਕਾਇਤਾਂ ਉਤੇ 2.95 ਲੱਖ ਸਿਮ ਕਾਰਡਾਂ, 2810 ਵੈਬਸਾਈਟਾਂ/ਯੂ ਆਰ ਐਲ ਅਤੇ 595 ਮੋਬਾਇਲ ਐਪਲੀਕੇਸ਼ਨਾਂ ਨੂੰ ਬੰਦ ਸੀਲ ਕੀਤੇ ਜਾਣ ਦੇ ਬਾਵਜੂਦ ਸਾਈਬਰ ਅਪਰਾਧੀ ਸ਼ਰੇਆਮ ਖੁੱਲ ਖੇਡ ਰਹੇ ਹਨ। ਜਦੋਂ ਕਿ ਹੁਣ ਕਰੋੜਾਂ ਦਾ ਪੈਸਾ ਡਿਜ਼ੀਟਲ ਆਨਲਾਈਨ ਹੋ ਰਿਹਾ ਹੈ। ਬਹੁਤ ਸਾਰੇ ਲੋਕ ਆਨਲਾਈਨ ਸਿਸਟਮ ਤੋਂ ਵੀ ਘਬਰਾਉਣ ਲੱਗ ਪਏ ਹਨ ਤੇ ਵਰਤੋਂ ਵਿੱਚ ਲਿਆਉਣ ਤੋਂ ਝਿਜਕ ਰਹੇ ਹਨ, ਪ੍ਰਾਈਵੇਸੀ ਵੀ ਖ਼ਤਮ ਹੋ ਰਹੀ ਹੈ। ਇਸ ਸਮੇਂ ਇਸ ਪਾਸੇ ਵੱਲ ਸਰਕਾਰਾਂ ਨੁੰ ਉਚੇਚਾ ਧਿਆਨ ਤੇ ਸਖ਼ਤ ਕਦਮ ਵਰਤਣ ਦੀ ਲੋੜ ਹੈ।



Scroll to Top