ਸੰਘਣੀ ਧੂੰਦ ਕਾਰਨ 20 ਦੇ ਕਰੀਬ ਟਕਰਾਈਆਂ ਆਪਸ ਵਿੱਚ ਗੱਡੀਆਂ : ਜਾਨੀ ਨੁਕਸਾਨ ਤੋ ਬਚਾਅ

ਦੁਆਰਾ: Punjab Bani ਪ੍ਰਕਾਸ਼ਿਤ :Saturday, 25 November, 2023, 03:47 PM

ਸੰਘਣੀ ਧੂੰਦ ਕਾਰਨ 20 ਦੇ ਕਰੀਬ ਟਕਰਾਈਆਂ ਆਪਸ ਵਿੱਚ ਗੱਡੀਆਂ : ਜਾਨੀ ਨੁਕਸਾਨ ਤੋ ਬਚਾਅ
ਖੰਨਾ : ਸ਼ਨਿਚਰਵਾਰ ਨੂੰ ਪਈ ਸੰਘਣੀ ਧੁੰਦ ਨਾਲ ਨੈਸ਼ਨਲ ਹਾਈਵੇ ਦਹਿੜੂ ਵਿਖੇ ਵੱਡਾ ਸੜਕ ਹਾਦਸਾ ਵਾਪਰਿਆ ਜਿਸ ਵਿੱਚ 20 ਦੇ ਕਰੀਬ ਗੱਡੀਆਂ ਆਪਸ ‘ਚ ਟਕਰਾ ਗਈਆਂ। ਹਾਦਸੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਹਾਦਸੇ ਦੀ ਲਪੇਟ ‘ਚ ਇਕ ਸਕੂਲ ਦੀ ਬੱਸ ਵੀ ਆ ਗਈ ਪਰ ਬੱਚਿਆਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਰਿਹਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਥਾਂ ਉਤੇ ਵੱਡਾ ਹਾਦਸਾ ਹੋਇਆ ਸੀ। ਜਿਸ ਨਾਲ 100ਦੇ ਕਰੀਬ ਗੱਡੀਆਂ ਟਕਰਾ ਗਈਆਂ ਸਨ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।
ਪੁਲਿਸ ਜ਼ਿਲ੍ਹਾ ਖੰਨਾ ਦੇ ਟਰੈਫਿਕ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਸੰਘਣੀ ਧੁੰਦ ਕਰਕੇ ਇਕ ਟਰੱਕ ਵਾਲੇ ਨੇ ਇਕ ਕਾਰ ਸਵਾਰ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਨਾਲ ਪਿੱਛੇ ਆ ਰਹੀਆਂ ਹੋਰ ਗੱਡੀਆਂ ਵੀ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਹ ਹਾਦਸਾ ਜੀ ਟੀ ਰੋਡ ਪਿੰਡ ਦਹਿੜੂ ਅਤੇ ਗੱਗੜ ਮਾਜਰਾ ਦੇ ਵਿਚਕਾਰ ਹੋਇਆ।



Scroll to Top