ਪੀਐਮ ਮੋਦੀ ਨੇ ਹਾਥੀ ਤੇ ਬੈਠ ਕੇ ਕੀਤੀ ਜੰਗਲ ਸਫਾਰੀ

ਦੁਆਰਾ: Punjab Bani ਪ੍ਰਕਾਸ਼ਿਤ :Saturday, 09 March, 2024, 03:24 PM

ਪੀਐਮ ਮੋਦੀ ਨੇ ਹਾਥੀ ਤੇ ਬੈਠ ਕੇ ਕੀਤੀ ਜੰਗਲ ਸਫਾਰੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਮਾਰਚ ਤੋਂ ਅਸਾਮ ਦੇ ਦੋ ਦਿਨਾਂ ਦੌਰੇ ‘ਤੇ ਹਨ। ਇਸ ਦੌਰਾਨ ਉਹ 18 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਅੱਜ ਉਨ੍ਹਾਂ ਨੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਹਾਥੀ ਉਪਰ ਬੈਠ ਕੇ ਜੰਗਲ ਸਫਾਰੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ 8 ਮਾਰਚ ਦੀ ਸ਼ਾਮ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਰੁਕੇ ਸਨ।



Scroll to Top