ਜਾਗਰਨ ਦੌਰਾਨ ਡਿੱਗੀ ਸਟੇਜ, ਮਸ਼ਹੂਰ ਗਾਇਕ ਬੀ ਪਰਾਕ ਦਾ ਚਲ ਰਿਹਾ ਸੀ ਪੋ੍ਰਗਰਾਮ, ਇੱਕ ਦੀ ਮੌਤ

ਦੁਆਰਾ: Punjab Bani ਪ੍ਰਕਾਸ਼ਿਤ :Sunday, 28 January, 2024, 05:34 PM

ਜਾਗਰਨ ਦੌਰਾਨ ਡਿੱਗੀ ਸਟੇਜ, ਮਸ਼ਹੂਰ ਗਾਇਕ ਬੀ ਪਰਾਕ ਦਾ ਚਲ ਰਿਹਾ ਸੀ ਪੋ੍ਰਗਰਾਮ, ਇੱਕ ਦੀ ਮੌਤ
ਦਿਲੀ: ਦਿੱਲੀ ਦੇ ਕਾਲਕਾ ਮੰਦਿਰ ਵਿੱਚ ਬੀਤੀ ਰਾਤ ਜਾਗਰਣ ਦੌਰਾਨ ਸਟੇਜ ਡਿੱਗਣ ਕਾਰਨ ਭਗਦੜ ਮੱਚ ਗਈ। ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਜਦਕਿ 17 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਗਾਇਕ ਬੀ ਪਰਾਕ ਪ੍ਰੋਗਰਾਮ ਲਈ ਮੰਦਿਰ ਪਹੁੰਚੇ ਸੀ। ਰਾਤ ਕਰੀਬ ਸਾਢੇ 12 ਵਜੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੀ ਪਰਾਕ ਨੂੰ ਦੇਖਣ ਲਈ ਵੱਡੀ ਗਿਣਤੀ ਲੋਕ ਇੱਥੇ ਪੁੱਜੇ ਹੋਏ ਸੀ। 
ਜਾਣਕਾਰੀ ਮੁਤਾਬਕ ਕਾਲਕਾਜੀ ਮੰਦਿਰ ‘ਚ ਜਾਗਰਣ ਕਰਵਾਇਆ ਗਿਆ। 27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਲੱਕੜ ਅਤੇ ਲੋਹੇ ਦੇ ਫਰੇਮ ਦਾ ਬਣਿਆ ਪਲੇਟਫਾਰਮ ਢਹਿ ਗਿਆ। ਜਿਸ ਕਾਰਨ ਹਫੜਾ-ਦਫੜੀ ਮੱਚ ਗਈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਅਤੇ 17 ਲੋਕ ਜ਼ਖਮੀ ਹੋਏ ਹਨ। ਇਸ ਮਾਮਲੇ ਵਿੱਚ ਪੁਲੀਸ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕਰੇਗੀ।



Scroll to Top