ਭਗਵੰਤ ਮਾਨ ਦਾ ਫਿਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ’ਤੇ ਵੱਡਾ ਹਮਲਾ

ਦੁਆਰਾ: News ਪ੍ਰਕਾਸ਼ਿਤ :Sunday, 25 June, 2023, 07:57 PM

ਭਗਵੰਤ ਮਾਨ ਦਾ ਫਿਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ’ਤੇ ਵੱਡਾ ਹਮਲਾ
ਚੰਡੀਗੜ੍ਹ, 25 ਜੂਨ, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਫਿਰ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ’ਤੇ ਵੱਡਾ ਹਮਲਾ ਬੋਲਿਆ ਹੈ।
ਉਹਨਾਂ ਟਵੀਟ ਕਰ ਕੇ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਕੱਲ੍ਹ ਹੋਣ ਵਾਲੇ ਇਜਲਾਸ ਲਈ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਦਫਤਰ ਵਿਚ ਤਲਬ..ਮਲੂਕਾ, ਚੰਦੂਮਾਜਰਾ, ਭੂੰਦੜ, ਚੀਮਾ, ਗਾਬੜੀਆ ਉਥੇ ਮੌਜੂਦ..ਬੰਦ ਕਮਰਾ ਮੀਟਿੰਗ ਜਾਰੀ। ਬਾਦਲ ਪਰਿਵਾਰ ਦੁਆਰਾ ਕਰਿਆ ਕਰਾਇਆ ਤੇ ਲਿਖਿਆ ਲਿਖਾਇਆ ਫੈਸਲਾ ਅੱਜ ਹੀ ਲੈ ਜਾਣਗੇ ਪ੍ਰਧਾਨ ਜੀ..ਕੱਲ੍ਹ ਸਿਰਫ ਪੜ੍ਹ ਕੇ ਸੁਣਾਇਆ ਜਾਵੇਗਾ।



Scroll to Top