ਜੀਵਨ ਜੁਗਤਿ ਸਮਾਗਮ ਗੁ: ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅੱਜ ਹੋਵੇਗਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 02 September, 2023, 07:50 PM

ਜੀਵਨ ਜੁਗਤਿ ਸਮਾਗਮ ਗੁ: ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅੱਜ ਹੋਵੇਗਾ

ਅੰਮਿਤਸਰ:- 2 ਸਤੰਬਰ ( ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਪੰਦਰਵਾਂ ਜੀਵਨ ਜੁਗਤਿ ਸਮਾਗਮ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਬੁੱਢਾ ਦਲ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅੱਜ ਸ਼ਾਮ ਨੂੰ ਹੋਵੇਗਾ।

ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਜੀਵਨ ਜੁਗਤਿ ਸਮਾਗਮ ਸਭਾ ਦੇ ਮੁਖੀ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਦੇ ਵਿਸ਼ੇਸ਼ ਉਦਮ ਤੇ ਸਹਿਯੋਗ ਨਾਲ 03 ਸੰਤਬਰ ਨੂੰ ਸ਼ਾਮ 5:00 ਵਜੇ ਤੋਂ ਅਰੰਭ ਹੋ ਕੇ 9:30 ਵਜੇ ਤੀਕ ਹੋਵੇਗਾ। ਪੰਥ ਦੇ ਮਹਾਨ ਕੀਰਤਨੀ ਜਥੇ ਜਿਨ੍ਹਾਂ ਵਿੱਚ ਭਾਈ ਸਾਹਿਬ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ, ਭਾਈ ਸਤਿਬੀਰ ਸਿੰਘ ਚੋਜੀ, ਭਾਈ ਹਰਪ੍ਰੀਤ ਸਿੰਘ ਗਿੰਨੀ ਵੀਰ ਜੀ ਅਤੇ ਕੀਰਤਨੀ ਜਥਾ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਵਿਸ਼ੇਸ਼ ਤੌਰ ਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਜੋੜਨਗੇਂ ਅਤੇ ਗਿਆਨੀ ਸੁਰਜੀਤ ਸਿੰਘ ਸਭਰਾ ਮੁੱਖ ਗ੍ਰੰਥੀ ਗੁ: ਸ਼ਹੀਦ ਬਾਬਾ ਦੀਪ ਸਿੰਘ ਕਥਾ ਰਾਹੀਂ ਹਾਜ਼ਰੀ ਲਵਾਉਣਗੇਂ।



Scroll to Top