Breaking News ਸਿਹਤ ਵਿਗੜਨ ਕਾਰਨ ਆਤਿਸੀ ਨੂੰ ਕਰਵਾਇਆ ਹਸਪਤਾਲ ਦਾਖਲਮਨੀ ਲਾਂਡਰਿੰਗ ਮਾਮਲਾ : ਹਾਈਕੋਰਟ ਨੇ ਕੇਜਰੀਵਾਲ ਨੂੰ ਜਮਾਨਤ ਦੇਣ ਦੇ ਹੁਕਮਾਂ ਤੇ ਲਗਾਈ ਰੋਕ50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾਕਾਂਗਰਸ ਦੇ ਸੰਸਦ ਮੈਬਰ ਕੋਡੀਕੁਨਿਲ ਨੇ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੀਤੀ ਨਾਮਜਦਗੀ ਦਾਖਲਓਮ ਬਿਰਲਾ ਨੇ ਕੀਤੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਕੀਤੇ ਨਾਮਜਦਗੀ ਦਾਖਲਸ਼੍ਰੋਮਣੀ ਅਕਾਲੀ ਦਲ `ਚ ਉਠੇ ਬਾਗੀ ਸੁਰਾਂ ਨੇ ਕੀਤਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣ ਲਈ ਮਤਾ ਪਾਸਪੰਜਾਬ ਵਿਧਾਨ ਸਭਾ ਸਪੀਕਰ ਨੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ 308ਵੇਂ ਸ਼ਹੀਦੀ ਦਿਵਸ ’ਤੇ ਭੇਟ ਕੀਤੀ ਸ਼ਰਧਾਂਜਲੀਹਾਈ ਕੋਰਟ ਨੇ ਕੇਜਰੀਵਾਲ ਨੂੰ ਹੇਠਲੀ ਅਦਾਲਤ ਤੋਂ ਮਿਲੀ ਜ਼ਮਾਨਤ ’ਤੇ ਲਗਾਈ ਰੋਕਹਰਿਆਣਾ ਤੋਂ ਦਿੱਲੀ ਵਾਸੀਆਂ ਲਈ ਪਾਣੀ ਦੀ ਮੰਗ ਨੂੰ ਲੈ ਕੇ ਭੁੱਖ ਹੜ੍ਹਤਾਲ ਤੇ ਬੈਠੀ ਆਤਿਸ਼ੀ ਦੀ ਭੁੱਖ ਹੜਤਾਲ ਖ਼ਤਮ

ਨਿਗਮ ਦੇ ਦੋ ਅਧਿਕਾਰੀਆਂ ਵੱਲੋਂ ਤੰਗ ਕਰਨ ਦਾ ਮਾਮਲਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 01 August, 2023, 07:47 PM

ਸੂਰਜ ਭਾਟੀਆ ਨੇ ਨਿਗਮ ਦਫ਼ਤਰ ਦੇ ਸਾਹਮਣੇ ਦੋਵੇਂ ਅਧਿਕਾਰੀਆਂ ਦਾ ਨਾਮ ਲੈ ਕੇ ਪੀਤਾ ਜ਼ਹਿਰ
– ਹਾਲਤ ਗੰਭੀਰ, ਹਸਪਤਾਲ ਵਿੱਚ ਜ਼ੇਰੇ ਇਲਾਜ
– ਸਾਰਾ ਦਿਨ ਰਿਹਾ ਹਫੜਾ ਦਫੜੀ ਦਾ ਮਾਹੌਲ
– ਦੋ ਰਾਜਸੀ ਨੇਤਾਵਾਂ ਦੇ ਨਾਮ ਵੀ ਸ਼ਾਮਲ
ਪਟਿਆਲਾ, 1 ਅਗਸਤ :
ਉੱਘੇ ਸਮਾਜ ਸੇਵਕ ਸੂਰਜ ਭਾਟੀਆ ਵੱਲੋਂ ਅੱਜ ਅਨਾਰਦਾਨਾ ਚੌਂਕ ਨੇੜੇ ਆਪਣੀ ਨਗਰ ਨਿਗਮ ਤੋਂ ਪਾਸ ਕਰਕੇ ਬਣਾਈ ਗਈ ਦੁਕਾਨ ਨੂੰ ਲੈ ਕੇ ਨਿਗਮ ਦੇ ਦੋ ਅਧਿਕਾਰੀਆਂ ਵੱਲੋਂ ਉਸਨੂੰ ਤੰਗ ਪਰੇਸ਼ਾਨ ਕਰਨ ਤੋਂ ਬਾਅਦ ਅੱਜ ਸਵੇਰੇ ਸੂਰਜ ਭਾਟੀਆ ਨੇ ਨਿਗਮ ਦਫ਼ਤਰ ਵਿੱਚ ਜਾਕੇ ਇਨ੍ਹਾਂ ਦੋਵੇਂ ਅਧਿਕਾਰੀਆਂ ਦਾ ਨਾਮ ਲੈ ਕੇ ਜ਼ਹਿਰ ਪੀ ਲਿਆ, ਜਿਸ ਨਾਲ ਸਾਰਾ ਦਿਨ ਨਗਰ ਨਿਗਮ ਵਿੱਚ ਵੱਡਾ ਹੰਗਾਮਾ ਮਚਿਆ ਰਿਹਾ।
ਹਫੜਾ ਦਫ਼ੜੀ ਵਿੱਚ ਸੂਰਜ ਭਾਟੀਆ ਨੂੰ ਨਿਗਮ ਦੇ ਸੀਨੀਅਰ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਉੱਥੋਂ ਗੱਡੀ ਵਿੱਚ ਚੁਕ ਕੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ, ਜਿੱਥੇ ਸਵੇਰੇ ਤੋਂ ਲੈ ਕੇ ਹੁਣ ਤੱਕ ਸੂਰਜ ਭਾਟੀਆ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਜੇ ਘੱਟੋ ਘੱਟ 10 ਘੰਟੇ ਸਹੀ ਸਥਿਤੀ ਦੱਸਣ ਵਿੱਚ ਹੋਰ ਲੱਗਣਗੇ। ਇਸ ਘਟਨਾ ਨੂੰ ਲੈ ਕੇ ਸਾਰਾ ਦਿਨ ਨਗਰ ਨਿਗਮ ਵਿੱਚ ਹਫੜਾ ਦਫੜੀ ਦਾ ਮਾਹੌਲ ਰਿਹਾ।
ਸੂਰਜ ਭਾਟੀਆ ਨੇ ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਸ਼ੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਾਰੀ ਕਹਾਣੀ ਲੋਕਾਂ ਸਾਹਮਣੇ ਰੱਖੀ ਅਤੇ ਉਸ ਤੋਂ ਬਾਅਦ ਉਸਤੋਂ ਬਾਅਦ ਹੀ ਨਗਰ ਨਿਗਮ ਦੇ ਦਫਤਰ ਜਾ ਕੇ ਜ਼ਹਿਰਲੀ ਵਸਤੂ ਪੀਤੀ। ਸੂਰਜ ਭਾਟੀਆ ਨੇ ਆਪਣੇ ਸ਼ੋਸ਼ਲ ਮੀਡੀਆ ਪੇਜ ‘ਤੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੂੰ ਨਗਰ ਨਿਗਮ ਦੇ ਕੁੱਝ ਅਧਿਕਾਰੀ ਪ੍ਰੇਸ਼ਾਨ ਕਰ ਰਹੇ ਹਨ, ਜਿਨ੍ਹਾਂ ਤੋਂ ਉਹ ਅਤਿ ਤੰਗ ਹੈ। ਇਸ ਲਈ ਜੇਕਰ ਉਸ ਨੂੰ ਕੁੱਝ ਹੋ ਜਾਂਦਾ ਹੈ ਤਾਂ ਉਸ ਲਈ ਉਸ ਲਈ ਨਗਰ ਨਿਗਮ ਦਾ ਏ.ਟੀ.ਪੀ. ਜਸਪਾਲ ਸਿੰਘ ਅਤੇ ਨਗਰ ਨਿਗਮ ਦੀ ਇੰਸਪੈਕਟਰ ਇਸ਼ਟਪ੍ਰੀਤ ਜਿੰਮੇਵਾਰ ਹੋਵੇਗੀ। ਇਸਦੇ ਨਾਲ ਹੀ ਉਸਨੇ ਕਿਹਾ ਕਿ ਮੈਨੂੰ ਦੋ ਰਾਜਸੀ ਲੋਕ ਵੀ ਪਰੇਸ਼ਾਨ ਕਰ ਰਹੇ ਹਨ, ਜਿਹੜੇ ਕਿ ਉਸਤੋਂ ਪੈਸੇ ਮੰਗ ਰਹੇ ਹਨ। ਸੂਰਜ ਭਾਟੀਆ ਹੱਥ ਵਿੱਚ ਜ਼ਹਿਰੀਲੀ ਵਸਤੂ ਦੀ ਡੱਬੀ ਲੈ ਕੇ ਉਹ ਲਾਈਵ ਹੁੰਦਾ ਹੋਇਆ ਹੀ ਨਗਰ ਨਿਗਮ ਦੇ ਦਫਤਰ ਪੁੱਜ ਗਿਆ। ਬੇਸ਼ੱਕ ਲਾਈਵ ਦੇਖਦੇ-ਦੇਖਦੇ ਹੋਏ ਕੁੱਝ ਲੋਕ ਨਗਰ ਨਿਗਮ ਵੱਲ ਉਸ ਨੂੰ ਸਮਝਾਉਣ ਲਈ ਰਵਾਨਾ ਹੋਏ ਪਰ ਉਸ ਤੋਂ ਪਹਿਲਾਂ ਹੀ ਉਸ ਨੇ ਇਹ ਜ਼ਹਿਰਲੀ ਚੀਜ਼ ਨਿਗਮ ਲਈ ਅਤੇ ਬੇਹੋਸ਼ ਗਿਆ, ਜਿਸ ਨੂੰ ਪੁਲਿਸ ਅਤੇ ਨਿਗਮ ਅਧਿਕਾਰੀਆਂ ਨੇ ਤੁਰੰਤ ਹਸਪਤਾਲ ਦਾਖ਼ਲ ਕਰਵਾ ਦਿੱਤਾ।
ਸੂਰਜ ਭਾਟੀਆ ਵੱਲੋਂ ਜਦੋਂ ਅੱਜ ਆਪਣੇ ਸੋਸਲ ਮੀਡੀਆ ਪੇਜ ‘ਤੇ ਵੀਡਿਓ ਰਾਹੀਂ ਕਾਰਪੋਰੇਸ਼ਨ ਦੋਵਾਂ ਅਧਿਕਾਰੀਆਂ ਦੇ ਸਪੱਸ਼ਟ ਨਾਮ ਲਏ ਗਏ ਤਾਂ ਉਦੋਂ ਇਹ ਵੀ ਸਪੱਸ਼ਟ ਆਖਿਆ ਗਿਆ ਕਿ ਇਸ ਪਿਛੇ ਦੋ ਰਾਜਸੀ ਨੇਤਾ ਵੀ ਹਨ, ਜਿਹੜੇ ਕਿ ਅੱਜ ਕੱਲ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਦੇ ਨਾਮ ਖੁਦਕੁਸ਼ੀ ਨੋਟ ਵਿੱਚ ਦਰਜ ਹਨ ਤੇ ਦੇਰ ਸ਼ਾਮ ਤੱਕ ਸ਼ਹਿਰ ਦੇ ਇੱਕ ਧੜੇ ਦੀ ਇਹ ਕੋਸ਼ਿਸ਼ ਰਹੀ ਕਿ ਇਸ ਖੁਦਕੁਸ਼ੀ ਨੋਟ ਨੂੰ ਸਾਹਮਣੇ ਨਾ ਆਉਣ ਦਿੱਤਾ ਜਾਵੇ ਕਿਉਂਕਿ ਜੇਕਰ ਇਹ ਸਾਹਮਣੇ ਆਉਂਦਾ ਹੈ ਤਾਂ ਕਈ ਵੱਡੇ ਧਮਾਕੇ ਹੋ ਜਾਣਗੇ। ਲੋਕਾਂ ਦਾ ਕਹਿਣਾ ਹੈ ਕਿ ਇਸ ਵੱਡੇ ਕਾਂਡ ਦੀ ਵੱਡੀ ਜਾਂਚ ਹੋਣੀ ਚਾਹੀਦੀ ਹੈ।
ਨਗਰ ਨਿਗਮ ਕਮਿਸ਼ਨਰ ਆਦਿਤਿਆ ਉਪਲ ਦਾ ਕਹਿਣਾ ਹੈ ਕਿ ਇਹ ਇੱਕ ਬੇਹਦ ਮੰਦਭਾਗੀ ਘਟਨਾ ਹੈ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਦੇ ਅਧਿਕਾਰੀ ਜਿੰਮੇਵਾਰ ਹੋਏ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸੂਰਜ ਭਾਟੀਆ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ। ਉਨ੍ਹਾਂ ਆਖਿਆ ਕਿ ਉਨ੍ਹਾਂ ਆਪਣੇ ਸਾਰੇ ਅਧਿਕਾਰੀਆਂ ਦੀ ਟੀਮ ਵੀ ਹਸਪਤਾਲ ਵਿੱਚ ਹੈ ਤੇ ਉਹ ਹਸਪਤਾਲ ਪ੍ਰਸ਼ਾਸ਼ਨ ਨਾਲ ਵੀ ਪੂਰੀ ਤਰ੍ਹਾਂ ਟਚ ਹਨ ਤਾਂ ਜੋ ਸੂਰਜ ਭਾਟੀਆ ਨੂੰ ਬਚਾਇਆ ਜਾ ਸਕੇ। ਕਮਿਸ਼ਨਰ ਆਦਿਤਿਆ ਉਪਲ ਨੇ ਆਖਿਆ ਕਿ ਇਸ ਮਾਮਲੇ ਵਿੱਚ ਸੂਰਜ ਭਾਟੀਆ ਨੂੰ ਇਨਸਾਫ ਮਿਲੇਗਾ।
ਇਸ ਸਬੰਧੀ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਕਹਿਣਾ ਹੈ ਕਿ ਸਾਰਾ ਸ਼ਹਿਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਇਸ ਲਈ ਇਸ ਘਟਨਾ ਦੇ ਜਿੰਮੇਵਾਰ ਕਿਸੇ ਵੀ ਅਧਿਕਾਰੀ ਜਾਂ ਰਾਜਸੀ ਨੇਤਾ ਵੀ ਬਖਸ਼ਿਆ ਨਹੀਂ ਜਵਾੇਗਾ। ਉਨ੍ਹਾਂ ਆਖਿਆ ਕਿ ਉਹ ਖੁਦ ਹਸਪਤਾਲ ਜਾਕੇ ਸੂਰਜ ਭਾਟੀਆ ਦਾ ਪਤਾ ਲੈ ਕੇ ਆਏ ਹਨ ਤੇ ਉਨ੍ਹਾਂ ਨੇ ਹਸਪਤਾਲ ਦੇ ਪ੍ਰਸ਼ਾਸ਼ਨ ਨੂੰ ਵੀ ਸਵੇਰ ਤੋਂ ਕਈ ਵਾਰ ਫੋਨ ਕਰਕੇ ਸਾਰੀ ਘਟਨਾ ਦਾ ਵੇਰਵਾ ਲੈਣ ਦੇ ਨਾਲ-ਨਾਲ ਆਖਿਆ ਹੈ ਕਿ ਹਰ ਹਾਲਤ ਵਿੱਚ ਸੂਰਜ ਭਾਟੀਆ ਨੂੰ ਬਚਾਇਆ ਜਾਵੇ। ਉਨ੍ਹਾਂ ਆਖਿਆ ਕਿ ਇਸ ਸਬੰਧੀ ਉਨ੍ਹਾਂ ਨੇ ਬਕਾਇਦਾ ਤੌਰ ‘ਤੇ ਡੀਸੀ ਪਟਿਆਲਾ ਤੇ ਕਾਰਪੋਰੇਸ਼ਨ ਨਾਲ ਵੀ ਮੀਟਿੰਗ ਕੀਤੀ ਹੈ ਤੇ ਕਮਿਸ਼ਨਰ ਨੂੰ ਵੀ ਆਖਿਆ ਗਿਆ ਹੈ ਕਿ ਆਪਣੇ ਅਧਿਕਾਰੀਆਂ ਨੂੰ ਕੰਟਰੋਲ ਕੀਤਾ ਜਾਵੇ, ਜਿਹੜੇ ਸ਼ਹਿਰ ਦੇ ਲੋਕਾਂ ਨੂੰ ਬਿਨਾ ਮਤਲਬ ਤੰਗ ਕਰ ਰਹੇ ਹਨ। ਅਜੀਤਪਾਲ ਕੋਹਲੀ ਨੇ ਆਖਿਆ ਕਿ ਉਹ ਇਹ ਸਾਰਾ ਮਾਮਲਾ ਸੀਨੀਅਰ ਅਥਾਰਿਟੀ ਦੇ ਧਿਆਨ ਵਿੱਚ ਲਿਆ ਚੁਕੇ ਹਨ ਤੇ ਮੁੱਖ ਮੰਤਰੀ ਦੇ ਧਿਆਨ ਵਿੱਚ ਵੀ ਲਿਆਉਣਗੇ।



Scroll to Top