ਪਟਿਆਲਾ ਜੇਲ੍ਹ ਚ ਕੈਦੀਆਂ ਵਿਚਕਾਰ ਖ਼ੂਨੀ ਲੜਾਈ, 4 ਗੰਭੀਰ ਜ਼ਖ਼ਮੀ

ਦੁਆਰਾ: Punjab Bani ਪ੍ਰਕਾਸ਼ਿਤ :Sunday, 08 October, 2023, 06:41 PM

ਪਟਿਆਲਾ ਜੇਲ੍ਹ ਚ ਕੈਦੀਆਂ ਵਿਚਕਾਰ ਖ਼ੂਨੀ ਲੜਾਈ, 4 ਗੰਭੀਰ ਜ਼ਖ਼ਮੀ
ਪਟਿਆਲਾ 8 ਅਕਤੂਬਰ 2023: ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਦੀਆਂ ਵਿਚਕਾਰ ਖੂਨੀ ਝੜਪ ਹੋਈ। ਜਿਸ ‘ਚ 4 ਕੈਦੀ ਜ਼ਖ਼ਮੀ ਹੋ ਗਏ। ਗੰਭੀਰ ਜ਼ਖ਼ਮੀਆਂ ਨੂੰ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ। ਮੌਕੇ ਤੇ ਪਹੁੰਚੇ ਤ੍ਰਿਪੜੀ ਥਾਣਾ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਕੈਦੀ ਦੇ ਬਿਆਨ ਲੈਣ ਦੀ ਪ੍ਰਕਿਰਿਆ ਜਾਰੀ ਹੈ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।



Scroll to Top