ਨਵਜੋਤ ਸਿੰਘ ਸਿੱਧੂ ਆਪਣੇ ਜਨਮਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ

ਦੁਆਰਾ: Punjab Bani ਪ੍ਰਕਾਸ਼ਿਤ :Friday, 20 October, 2023, 06:16 PM

ਨਵਜੋਤ ਸਿੰਘ ਸਿੱਧੂ ਆਪਣੇ ਜਨਮਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ
ਪਟਿਆਲਾ : ਉੱਘੇ ਕ੍ਰਿਕਟਰ ਤੇ ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਸ਼ੁੱਕਰਵਾਰ ਨੂੰ ਆਪਣੇ ਜਨਮਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ। ਨਵਜੌਤ ਸਿੱਧੂ ਸ਼ੁੱਕਰਵਾਰ ਨੂੰ 60 ਸਾਲ ਦੇ ਹੋ ਗਏ। ਇਸ ਮੌਕੇ ਸਿੱਧੂ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਨਵਜੌਤ ਕੌਰ ਸਿੱਧੂ ਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਸਿੱਧੂ ਪਰਿਵਾਰ ਪਹਿਲਾਂ ਪ੍ਰਾਚੀਨ ਮੰਦਰ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਇਆ, ਉਪਰੰਤ ਉਨ੍ਹਾਂ ਇਤਿਹਾਸਕ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਦਾ ਆਸ਼ੀਰਵਾਦ ਲਿਆ।
ਸ਼੍ਰੀ ਕਾਲੀ ਮਾਤਾ ਮੰਦਰ ਕੰਪਲੈਕਸ ਵਿਖੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪੁੱਤਰ ਨੇ ਪੱਗ ਤੋਹਫ਼ੇ ਵਜੋਂ ਦਿੰਦਿਆਂ ਆਖਿਆ ਕਿ ਉਹ ਵੀ ਅੱਜ ਤੋਂ ਬਾਅਦ ਹਮੇਸ਼ਾ ਪੱਗ ਬੰਨ੍ਹ ਕੇ ਰੱਖਣਗੇ, ਜਿਸ ਕਾਰਨ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਆਪਣੇ ਦਾਦੇ ਦੇ ਕਦਮਾਂ ’ਤੇ ਚਲਦਾ ਹੋਇਆ ਪੱਗ ਬੰਨ੍ਹਣ ਲੱਗਾ ਹੈ। ਉਨ੍ਹਾਂ ਕਿਹਾ ਕਿ ਜਦੋਂ ਜਦੋਂ ਧਰਤੀ ’ਤੇ ਪਾਪ ਵਧਿਆ ਹੈ ਤਾਂ ਪਰਮਾਤਮਾ ਨੇ ਮਨੁੱਖੀ ਰੂਹ ਜ਼ਰੀਏ ਲੋਕਾਂ ਦਾ ਸੁਧਾਰ ਕੀਤਾ ਹੈ। ਸਿੱਧੂ ਨੇ ਕੋਈ ਵੀ ਸਿਆਸੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ।



Scroll to Top