Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 3:01 am

+91 90915 01313 , +91 90916 01313

punjabbanni@gmail.com
punjabbani@yahoo.com

ਗੁਰੂਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਸਾਹਮਣੇ ਲਗਾਏ ਨੋ ਪਾਰਕਿੰਗ ਦੇ ਬੋਰਡ

ਗੁਰੂਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਸਾਹਮਣੇ ਲਗਾਏ ਨੋ ਪਾਰਕਿੰਗ ਦੇ ਬੋਰਡ

ਪਟਿਆਲਾ, 3 ਮਈ 2025 : No parking signs installed in front of Gurudwara Sri Dukhniwaran Sahib : ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਪਟਿਆਲਾ ਦੇ ਖੰਡਾ ਚੌਂਕ ਤੇ ਹੋਰ ਆਲੇ ਦੁਆਲੇ ਦੇ ਏਰੀਏ ਵਿਚ ਚਲ ਰਹੀ ਟਰੈਫਿਕ (Traffic) ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਗੁਰਦੁਆਰਾ ਦੂਖਨਿਵਾਰਨ ਸਾਹਿਬ (Gurdwara Dukhniwaran Sahib) ਵਿਖੇ ਪੰਚਮੀ ਦੇ ਦਿਹਾੜੇ ਨੂੰ ਮੁੱਖ ਰਖਦਿਆਂ ਹੋਇਆਂ ਗੁਰੂ ਘਰ ਦੇ ਬਾਹਰ ਅਤੇ ਆਲੇ ਦੁਆਲੇ ਲੋਕ ਗੱਡੀਆਂ ਖੜ੍ਹਾ (Vehicles parked) ਕੇ ਚਲੇ ਜਾਂਦੇ ਸਨ, ਜਿਸ ਕਾਰਨ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੇ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ।

ਇਨ੍ਹਾਂ ਸਮੱਸਿਆਵਾਂ ਤੋਂ ਸਦਾ ਛੁਟਕਾਰਾ ਪਾਉਣ ਲਈ ਟਰੈਫਿਕ ਪੁਲਸ ਤੇ ਐਸ. ਐਸ. ਪੀ. ਡਾ. ਨਾਨਕ ਸਿੰਘ ਦੇ ਹੁਕਮਾਂ ਤਹਿਤ ਸਿਟੀ 2 ਟ੍ਰਰੈਫਿਕ ਪੁਲਿਸ ਦੇ ਇੰਚਾਰਜ ਜਗਵਿੰਦਰ ਸਿੰਘ ਬੂਟਰ ਦੀ ਸਮੁੱਚੀ ਟੀਮ ਵੱਲੋਂ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਬਾਹਰ ਤੇ ਆਲੇ ਦੁਆਲੇ ਨੋ ਪਾਰਕਿੰਗ’ ਦੇ ਬੋਰਡ ਲਗਾਏ ਗਏ ਹਨ, ਜਿਸ ਨਾਲ ਟਰੈਫਿਕ ਦੀ ਸਮੱਸਿਆ ਨੂੰ ਨਿਜਾਤ ਮਿਲੀ ਹੈ ।

ਲੋਕ ਆਪਣੀਆਂ ਗੱਡੀਆਂ ਖੜ੍ਹਾ ਕੇ ਚੱਲੇ ਜਾਂਦੇ ਸਨ

ਇਸ ਮੌਕੇ ’ਤੇ ਇੰਚਾਰਜ ਜਗਵਿੰਦਰ ਸਿੰਘ ਬੂਟਰ ਨੇ ਕਿਹਾ ਕਿ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਲੋਕ ਆਪਣੀਆਂ ਗੱਡੀਆਂ ਖੜ੍ਹਾ ਕੇ ਚੱਲੇ ਜਾਂਦੇ ਸਨ ਜਿਸ ਨਾਲ ਟ੍ਰਰੈਫਿਕ ਵਿਚਕਾਰ ਵਿਘਨ ਪੈਂਦਾ ਸੀ ਤੇ ਸੰਗਤਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ‘ਨੋ ਪਾਰਕਿੰਗ’ ਬੋਰਡਾਂ ਦੇ ਲੱਗਣ ਨਾਲ ਹੁਣ ਕਿਸੇ ਤਰ੍ਹਾਂ ਦਾ ਵੀ ਸੰਗਤਾਂ ਤੇ ਆਮ ਲੋਕਾਂ ਨੂੰ ਨਿਜਾਤ ਮਿਲੇਗੀ ਤੇ ਗੁਰੂ ਘਰ ਦੇ ਵਿਚ ਸਹੀ ਢੰਗ ਨਾਲ ਨਤਮਸਤਕ ਹੋ ਸਕਣਗੇ, ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਵਹੀਕਲਾ ਉਪਰ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਐਕਸੀਡੈਂਟ ਹੋ ਜਾਂਦੇ ਹਨ ਅਤੇ ਕਈ ਜ਼ਿੰਦਗੀਆਂ ਮੋਤ ਦੇ ਮੂੰਹ ਵਿੱਚ ਚੱਲੀਆਂ ਜਾਂਦੀਆਂ ਹਨ ।

ਐਕਸੀਡੈਂਟਾਂ ਦਾ ਮੁੱਖ ਕਾਰਨ ਨਸ਼ਿਆਂ ਦਾ ਸੇਵਨ ਕਰਕੇ ਵਹੀਕਲਜ਼ ਚਲਾਉਣਾ

ਉਹਨਾਂ ਕਿਹਾ ਕਿ ਐਕਸੀਡੈਂਟਾਂ ਦਾ ਮੁੱਖ ਕਾਰਨ ਨਸ਼ਿਆਂ ਦਾ ਸੇਵਨ ਕਰਕੇ ਵਹੀਕਲਜ਼ ਚਲਾਉਣਾ, ਓਵਰਸਪੀਡ ਅਤੇ ਰਾਤ ਦੇ ਸਮੇਂ ਗੱਡੀਆਂ ਉਪਰ ਰਿਫਲੈਕਟਰ ਲੱਗੇ ਨਾ ਹੋਣ ਦਾ ਵੀ ਕਾਰਨ ਬਣਦੇ ਹਨ,ਉਹਨਾਂ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਉਹੋ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਉਨਾਂ ਨੋਜਵਾਨਾਂ ਅਤੇ ਪਬਲਿਕ ਨੂੰ ਦੋ ਪਹੀਆਂ ਵਾਹਨ ਉਪਰ ਹੈਲਮਟ ਪਾਉਣ ਅਤੇ ਚਾਰ ਪਹੀਆ ਵਾਹਨਾਂ ਵਿਚ ਸੀਟ ਬੈਲਟ ਲਗਾਉਣ ਲਈ ਅਪੀਲ ਕੀਤੀ ।

Read More : ਟਰੈਫ਼ਿਕ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨੂੰ ਹਦਾਇਤ

Advertisement
Advertisement
Advertisement
Advertisement
Scroll to Top