Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:21 am

+91 90915 01313 , +91 90916 01313

punjabbanni@gmail.com
punjabbani@yahoo.com

ਥਾਣਾ ਕੋਤਵਾਲੀ ਨਾਭਾ ਕੀਤਾ 8 ਵਿਰੁੱਧ ਕਬਜਾ ਕਰਕੇਫਸਲ ਵੇਚਣ ਤੇ ਕੇਸ ਦਰਜ

ਥਾਣਾ ਕੋਤਵਾਲੀ ਨਾਭਾ ਕੀਤਾ 8 ਵਿਰੁੱਧ ਕਬਜਾ ਕਰਕੇਫਸਲ ਵੇਚਣ ਤੇ ਕੇਸ ਦਰਜ

ਨਾਭਾ, 1 ਜੂਨ 2025 : Police station Kotwali Nabha registers case against 8 for selling crops by possession : ਥਾਣਾ ਕੋਤਵਾਲੀ ਨਾਭਾ (Police Station Nabha) ਦੀ ਪੁਲਸ ਨੇ ਸਿ਼ਕਾਇਤਕਰਤਾ ਵਲੋਂ ਦਿੱਤੀ ਸਿ਼ਕਾਇਤ ਦੇ ਆਧਾਰ ਤੇ ਵੱਖ ਵੱਖ ਧਾਰਾਵਾਂ 318 (4), 329 (3), 61 (2), ਬੀ. ਐਨ. ਐਸ. ਤਹਿਤ ਕਬਜਾ ਕਰਨ ਅਤੇ ਫਸਲ ਵੇਚਣ (Selling crops) ਦੇ ਦੋਸ਼ ਹੇਠ 8 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਹੈ ।

ਕਿਸ ਕਿਸ ਖਿਲਾਫ਼ ਕੀਤਾ ਗਿਆ ਹੈ ਮਾਮਲਾ ਦਰਜ

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਪ੍ਰਧਾਨ ਲਾਭ ਖਾਂ ਪੁੱਤਰ ਫਕੀਰੀਆ ਖਾਂ, ਸੀਨੀਅਰ ਮੀਤ ਪ੍ਰਧਾਨ ਰਮਜਾਨ ਖਾਨ ਪੁੱਤਰ ਅਕਬਰ ਖਾਨ ਵਾਸੀਆਨ ਹੀਰਾ ਮਹਿਲ ਨਾਭਾ, ਕਰਮਦੀਨ ਪੁੱਤ ਬਾਰੂ ਖਾਂ ਵਾਸੀ ਆਸ਼ਾ ਕਲੋਨੀ ਨਾਭਾ, ਇਰਫਾਨ ਖਾਨ ਪੁੱਤਰ ਮੁਹੰਮਦ ਸਬੀਰ, ਮੁਹੰਮਦ ਰਮਜਾਨ ਪੁੱਤਰ ਮੁਹੰਮਦ ਸੁਲੇਮਾਨ ਵਾਸੀਆਨ ਡਾ. ਰੈਲੀ ਸਟਰੀਟ ਮੁਹੱਲਾ ਕਰਤਾਰਪੁਰਾ ਨਾਭਾ, ਫਿਰੋਜ ਖਾਨ ਪੁੱਤਰ ਅਬਦਲ ਲਤੀਫ ਵਾਸੀ ਬਲਦੇਵ ਕਲੋਨੀ ਨਾਭਾ, ਅਨਾਇਤ ਅੰਸਾਰੀ ਪੁੱਤਰ ਪਾਲਾ ਰਾਮ ਵਾਸੀ ਗਲੀ ਨੰ 1 ਮੋਤੀ ਬਾਗ ਨਾਭਾ ਸ਼ਾਮਲ ਹਨ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਮੁਹੰਮਦ ਹਨੀਫ ਪੁੱਤਰ ਮੁਹੰਮਦ ਸਦੀਕ ਵਾਸੀ ਬਲਦੇਵ ਕਾਲੋਨੀ ਨਾਭਾ ਨੇ ਦੱਸਿਆ ਕਿ ਇੱਕ ਈਦਗਾਹ ਨੇੜੇ ਸਬਜੀ ਮੰਡੀ ਨਾਭਾ ਵਿਖੇ ਬੀੜ ਬੇੜਾ ਦੇ ਰਕਬਾ ਵਿੱਚ ਬਣੀ ਹੋਈ ਹੈਪੰਜਾਬ ਮੁਸਲਿਮ ਵੈਲਫੇਅਰ ਕੌਂਸਲ ਨਾਭਾ ਕੋਲ ਰਜਿਸਟਰਡ ਹੈ ਅਤੇ ਸਾਲ 1999 ਤੋ ਉਹ ਇਸ ਕਮੇਟੀ ਦਾ ਬਤੌਰ ਜਨਰਲ ਸਕੱਤਰ ਚੱਲਿਆ ਆ ਰਿਹਾ ਹੈ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਹੈ ਅਗਲੇਰੀ ਕਾਰਵਾਈ

ਸਿ਼ਕਾਇਤਕਰਤਾ ਨੇ ਦੱਸਿਆ ਕਿ ਜੂਨ 2014 ਵਿੱਚ ਉਪਰੋਕਤ ਵਿਅਕਤੀਆਂ ਨੇ ਆਪਸ ਵਿੱਚ ਮਿਲ ਕੇ ਆਪਣੀ ਕਮੇਟੀ ਤੋ ਅਸਤੀਫਾ ਦੇ ਕੇਮੌਜੂਦਾ ਕਮੇਟੀ ਮੈਂਬਰਾਂ ਨੂੰ ਡਰਾ ਧਮਕਾ ਕੇ ਈਦਗਾਹ ਅਤੇ ਈਦਗਾਹ ਦੇ ਵਿੱਚ ਪਈ 20 ਕੁਵਿੰਟਲ ਕਣਕ, 200 ਕੁਵਿੰਟਲ ਤੂੜੀ, 50 ਤਰਪਾਲਾ, 50 ਲੋਹੇ ਦੀ ਚਾਦਰਾ, ਲੋਹੇ ਦੇਪਾਈਪ ਅਤੇ ਵਾਹੀਯੋਗ 67 ਵਿਘੇ ਜਮੀਨ ਤੇ ਆਪਣਾ ਕਬਜਾ ਕਰਕੇ (By taking possession of the land) ਜੀਰੀ ਅਤੇ ਕਣਕ ਦੀ ਫਸਲ ਵੇਚ ਦਿੱਤੀ ।  ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਪਰੋਕਤ ਵਿਅਕਤੀਆਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ ।

Read More : ਥਾਣਾ ਕੋਤਵਾਲੀ ਨਾਭਾ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ

 

Scroll to Top