Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:21 am

+91 90915 01313 , +91 90916 01313

punjabbanni@gmail.com
punjabbani@yahoo.com

ਪੀ.ਐੱਮ.-ਸੇਤੂ ਨਾਲ ਬਿਹਾਰ ਨੂੰ ਮਿਲੇਗਾ ਨਵਾਂ ਰੁਜ਼ਗਾਰ ਮਾਡਲ : ਮੋਦੀ

ਪੀ.ਐੱਮ.-ਸੇਤੂ ਨਾਲ ਬਿਹਾਰ ਨੂੰ ਮਿਲੇਗਾ ਨਵਾਂ ਰੁਜ਼ਗਾਰ ਮਾਡਲ : ਮੋਦੀ

ਦਿੱਲੀ, 4 ਅਕਤੂਬਰ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਹਾਰ ਵਿਚ 62,000 ਕਰੋੜ ਰੁਪਏ ਤੋਂ ਵੱਧ ਦੀਆਂ ਵਿਕਾਸ ਯੋਜਨਾਵਾਂ ਦਾ ਸ਼ੁਭ ਆਰੰਭ ਕੀਤਾ। ਇਹ ਪਹਿਲਕਦਮੀਆਂ ਮੁੱਖ ਤੌਰ ’ਤੇ ਨੌਜਵਾਨ ਪੀੜ੍ਹੀ ਦੀ ਸਕਿੱਲਿੰਗ ਤੇ ਰੁਜ਼ਗਾਰ ਸਿਰਜਣਾ ’ਤੇ ਕੇਂਦ੍ਰਿਤ ਹਨ।
ਇਸ ਮੌਕੇ ’ਤੇ ਮੋਦੀ ਨੇ ਪ੍ਰਧਾਨ ਮੰਤਰੀ ਸੇਤੂ ਯੋਜਨਾ (PM-SETU) ਦੀ ਸ਼ੁਰੂਆਤ ਕੀਤੀ — ਜੋ ਕਿ 60,000 ਕਰੋੜ ਰੁਪਏ ਦੇ ਕੇਂਦਰੀ ਨਿਵੇਸ਼ ਨਾਲ ਚਲਾਈ ਜਾ ਰਹੀ ਸਕੀਮ ਹੈ। ਇਸ ਯੋਜਨਾ ਦਾ ਪੂਰਾ ਨਾਂ ‘ਪ੍ਰਧਾਨ ਮੰਤਰੀ ਸਕਿੱਲਿੰਗ ਐਂਡ ਇੰਪਲੋਏਬਿਲਟੀ ਟ੍ਰਾਂਸਫਾਰਮੇਸ਼ਨ ਥਰੂ ਅੱਪਗ੍ਰੇਡਿਡ ਆਈ.ਟੀ.ਆਈਜ਼’ ਹੈ।
ਇਸ ਪ੍ਰੋਗਰਾਮ ਤਹਿਤ 1,000 ਸਰਕਾਰੀ ਆਈ.ਟੀ.ਆਈਜ਼ ਨੂੰ ਅੱਪਗ੍ਰੇਡ ਕਰਨ ਦੀ ਯੋਜਨਾ ਹੈ, ਜਿਨ੍ਹਾਂ ਵਿੱਚੋਂ 200 ਹੱਬ ਆਈ.ਟੀ.ਆਈਜ਼ ਤੇ 800 ਸਪੋਕ ਆਈ.ਟੀ.ਆਈਜ਼ ਹੋਣਗੀਆਂ। ਇਹ ਹੱਬ-ਐਂਡ-ਸਪੋਕ ਮਾਡਲ ਭਾਰਤ ਦੇ ਤਕਨੀਕੀ ਸਿੱਖਿਆ ਢਾਂਚੇ ਨੂੰ ਨਵੀਂ ਦਿਸ਼ਾ ਦੇਵੇਗਾ।

ਆਈਟੀਆਈ ਇਕੋ ਸਿਸਟਮ ਨੂੰ ਨਵੀ ਪਰਿਭਾਸ਼ਾ ਦੇਵੇਗੀ

ਪ੍ਰਧਾਨ ਮੰਤਰੀ ਦਫ਼ਤਰ (PMO) ਨੇ ਆਪਣੇ ਬਿਆਨ ਵਿਚ ਕਿਹਾ ਕਿ, “ਪੀ.ਐੱਮ.-ਸੇਤੂ ਯੋਜਨਾ ਭਾਰਤ ਦੇ ਆਈ.ਟੀ.ਆਈ. ਇਕੋਸਿਸਟਮ ਨੂੰ ਨਵੀਂ ਪਰਿਭਾਸ਼ਾ ਦੇਵੇਗੀ। ਇਹ ਪ੍ਰਣਾਲੀ ਸਰਕਾਰ ਦੀ ਮਲਕੀਅਤ ਪਰ ਉਦਯੋਗ ਦੁਆਰਾ ਪ੍ਰਬੰਧਿਤ ਮਾਡਲ ਹੋਵੇਗੀ, ਜਿਸ ਲਈ ਵਿਸ਼ਵ ਬੈਂਕ ਤੇ ਏਸ਼ੀਅਨ ਵਿਕਾਸ ਬੈਂਕ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।”
ਇਸ ਯੋਜਨਾ ਰਾਹੀਂ ਕੇਂਦਰ ਸਰਕਾਰ ਦਾ ਉਦੇਸ਼ ਰੋਜ਼ਗਾਰ ਯੋਗਤਾ ਵਧਾਉਣਾ, ਉਦਯੋਗਕ ਸਹਿਯੋਗ ਮਜ਼ਬੂਤ ਕਰਨਾ ਅਤੇ ਤਕਨੀਕੀ ਸਿੱਖਿਆ ਨੂੰ ਵਿਸ਼ਵ ਪੱਧਰ ਨਾਲ ਜੋੜਨਾ ਹੈ।

Scroll to Top