ਧਰਨੇ, ਹੜ੍ਹਤਾਲਾਂ, ਸੜਕਾਂ ਤੇ ਰੇਲਾਂ ਆਦਿ ਰੋਕਣ ਵਾਲਿਆਂ ਨੂੰ ਮਾਨ ਨੇ ਕੀਤੀ ਸਖ਼ਤ ਤਾੜਨਾ

ਚੰਡੀਗੜ੍ਹ, 5 ਮਈ 2025 : Mann strongly reprimanded those who blocked protests, strikes, roads and trains etc. : ਪੰਜਾਬ ਵਿਚ ਸੜਕਾਂ, ਰੇਲਾਂ ਰੋਕਣ ਜਾਂ ਹੜ੍ਹਤਾਲਾਂ (Road and rail blockages or strikes) ਕਰਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਾਂ ਕਾਰਾਂ `ਚ ਅੜਿੱਕਾ ਪਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਆਪਣੇ ਸੋਸ਼ਲ ਮੀਡੀਆ ਐਕਸ ਅਕਾਊਂਟ ਤੇ ਪੋਸਟ ਸਾਂਝੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਜਥੇਬੰਦੀ ਜਾਂ ਵਿਅਕਤੀ ਧਰਨੇ ਜਾਂ ਹੜਤਾਲਾਂ ਆਦਿ ਕਰਦਾ ਹੈ ਤਾਂ ਉਸਨੂੰ ਜਨਤਾ ਦੇ ਵਿਰੁਧ (Against the public) ਮੰਨਿਆਂ ਜਾਵੇਗਾ ।

ਧਰਨੇ ਲਗਾਉਣ ਵਾਲਿਆਂ ਨੂੰ ਸਿੱਧੀ ਚੇਤਾਵਨੀ

ਉਨ੍ਹਾਂ ਪੰਜਾਬ ਵਿਚ ਆਏ ਦਿਨ ਸੜਕਾਂ ਜਾਮ ਕਰਕੇ ਧਰਨੇ ਲਗਾਉਣ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਲਿਖਿਆ ਹੈ ਕਿ ਸੰਸਥਾਵਾਂ, ਜਥੇਬੰਦੀਆਂ ਅਤੇ ਯੂਨੀਅਨਾਂ ਜੇਕਰ ਵਿਰੋਧ ਕਰਨਾ ਵੀ ਚਾਹੁੰਦੀਆਂ ਹਨ ਤਾਂ ਇਸ ਦੇ ਹੋਰ ਵੀ ਕਈ ਤਰੀਕੇ ਹੁੰਦੇ ਹਨ ਪਰ ਧਰਨੇ, ਪ੍ਰਦਰਸ਼ਨ, ਸੜਕਾਂ, ਜਾਮ ਰੇਲਾਂ ਰੋਕਣ ਨਾਲ ਸਿਰਫ਼ ਲੋਕਾਂ ਨੂੰ ਤੰਗ ਪ੍ਰੇ਼ਸ਼ਾਨ ਹੀ ਕੀਤਾ ਜਾ ਸਕਦਾ ਹੈ ਜੋ ਕਿ ਸਹੀ ਨਹੀਂ ਹੈ । ਮੁੱਖ ਮੰਤਰੀ (Chief Minister Hon.) ਮਾਨ ਨੇ ਇਹ ਵੀ ਲਿਖਿਆ ਕਿ ਜੇਕਰ ਉਪਰੋਕਤ ਸੰਸਥਾਵਾਂ, ਜਥੇਬੰਦੀਆਂ ਤੇ ਯੂਨੀਅਨਾਂ ਅਜਿਹਾ ਕਰਨ ਤੋਂ ਆਪਣੇ ਆਪ ਨੂੰ ਨਹੀਂ ਵਰਜਦੀਆਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ : ਬਲਕਾਰ ਸਿੰਘ

Leave a Comment

Your email address will not be published. Required fields are marked *

Scroll to Top