Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Thursday, 05 Nov 2026 | 11:19 pm

+91 90915 01313 , +91 90916 01313

punjabbanni@gmail.com
punjabbani@yahoo.com

ਅਹਿਮਦਾਬਾਦ ‘ਚ ਅੱਜ ਗੁਜਰਾਤ ਟਾਈਟਨਜ਼ ਦੀ ਸਨਰਾਈਜ਼ਰਜ਼ ਹੈਦਰਾਬਾਦ ਨਾਲ ਟੱਕਰ

ਅਹਿਮਦਾਬਾਦ ‘ਚ ਅੱਜ ਗੁਜਰਾਤ ਟਾਈਟਨਜ਼ ਦੀ ਸਨਰਾਈਜ਼ਰਜ਼ ਹੈਦਰਾਬਾਦ ਨਾਲ ਟੱਕਰ

ਗੁਜਰਾਤ, 02 ਮਈ 2025 : Gujarat Titans to clash with Sunrisers Hyderabad in Ahmedabad today : ਆਈ. ਪੀ. ਐਲ. ਦੇ 51ਵੇਂ ਮੈਚ ‘ਚ ਗੁਜਰਾਤ ਟਾਈਟਨਜ਼ ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਅਹਿਮ ਮੁਕਾਬਲਾ ਹੋਵੇਗਾ । ਦੋਵੇਂ ਟੀਮਾਂ ਵਿਚਾਲੇ ਸ਼ਾਮ 7:30 ਵਜੇ ਮੈਚ ਅਹਿਮਦਾਬਾਦ ਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ‘ਚ ਹੋਵੇਗਾ । ਹੈਦਰਾਬਾਦ ਅਤੇ ਗੁਜਰਾਤ ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ ।

ਪਿਛਲੇ ਮੈਚ ‘ਚ ਗੁਜਰਾਤ ਨੇ ਹੈਦਰਾਬਾਦ ਨੂੰ ਉਸਦੇ ਘਰੇਲੂ ਮੈਦਾਨ ‘ਤੇ 7 ਵਿਕਟਾਂ ਨਾਲ ਹਰਾਇਆ ਸੀ, ਇਸ ਦੇ ਨਾਲ ਹੀ ਹੈਦਰਾਬਾਦ ਅਜੇ ਤੱਕ ਅਹਿਮਦਾਬਾਦ ‘ਚ ਗੁਜਰਾਤ ਵਿਰੁੱਧ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਹੈ ।

ਗੁਜਰਾਤ ਟਾਈਟਨਜ਼ 12 ਅੰਕਾਂ ਨਾਲ ਅੰਕ ਸੂਚੀ ‘ਚ ਹੈ ਚੌਥੇ ਸਥਾਨ ‘ਤੇ

ਗੁਜਰਾਤ ਟਾਈਟਨਜ਼ 12 ਅੰਕਾਂ ਨਾਲ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ, ਗੁਜਰਾਤ ਨੂੰ ਹੁਣ ਪਲੇਆਫ ਲਈ ਕੁਆਲੀਫਾਈ ਕਰਨ ਲਈ ਸਿਰਫ਼ ਦੋ ਮੈਚ ਜਿੱਤਣ ਦੀ ਲੋੜ ਹੈ, ਇਸ ਦੇ ਨਾਲ ਹੀ ਹੈਦਰਾਬਾਦ ਜੋ 6 ਅੰਕਾਂ ਨਾਲ 9ਵੇਂ ਸਥਾਨ ‘ਤੇ ਹੈ, ਇੱਕ ਹੋਰ ਹਾਰ ਨਾਲ ਪਲੇਆਫ ਦੀ ਦੌੜ ਤੋਂ ਬਾਹਰ ਹੋ ਸਕਦਾ ਹੈ । ਅਜਿਹੀ ਸਥਿਤੀ ‘ਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਿਆ ਜਾ ਸਕਦਾ ਹੈ । ਆਈ. ਪੀ. ਐਲ. ‘ਚ ਗੁਜਰਾਤ ਅਤੇ ਹੈਦਰਾਬਾਦ (GT ਬਨਾਮ SRH) ਵਿਚਕਾਰ 6 ਮੈਚ ਖੇਡੇ ਗਏ ।

ਗੁਜਰਾਤ ਨੇ 4 ਅਤੇ ਹੈਦਰਾਬਾਦ ਨੇ 1 ਜਿੱਤਿਆ

ਗੁਜਰਾਤ ਨੇ 4 ਅਤੇ ਹੈਦਰਾਬਾਦ ਨੇ 1 ਜਿੱਤਿਆ, ਜਦੋਂ ਕਿ 1 ਮੈਚ ਬੇਸਿੱਟਾ ਰਿਹਾ । ਗੁਜਰਾਤ ਦੇ ਸਾਈਂ ਸੁਦਰਸ਼ਨ ਨੇ ਪੰਜ ਅਰਧ ਸੈਂਕੜੇ ਸਮੇਤ 456 ਦੌੜਾਂ ਬਣਾਈਆਂ ਹਨ, ਜਦੋਂ ਕਿ ਕਪਤਾਨ ਸੁਭਮਨ ਗਿੱਲ ਨੇ 389 ਦੌੜਾਂ ਬਣਾਈਆਂ ਹਨ ਅਤੇ ਜੋਸ ਬਟਲਰ ਨੇ 406 ਦੌੜਾਂ ਬਣਾਈਆਂ ਹਨ । ਹੇਨਰਿਕ ਕਲਾਸੇਨ ਹੈਦਰਾਬਾਦ ਲਈ ਸਭ ਤੋਂ ਵੱਧ ਸਕੋਰਰ ਹੈ । ਉਨ੍ਹਾਂ ਨੇ 9 ਮੈਚਾਂ ‘ਚ 288 ਦੌੜਾਂ ਬਣਾਈਆਂ ਹਨ, ਇਸ ਦੇ ਨਾਲ ਹੀ, ਅਭਿਸ਼ੇਕ ਸ਼ਰਮਾ ਪਿਛਲੇ ਦੋ ਮੈਚਾਂ ਵਿੱਚ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ ਹੈ ।

Read More : ਨਵੀਂ ਖੇਡ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ ਦੇ ਸੁਝਾਅ ਲਏ ਜਾਣਗੇ : ਮੀਤ ਹੇਅਰ

Scroll to Top