Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:10 am

+91 90915 01313 , +91 90916 01313

punjabbanni@gmail.com
punjabbani@yahoo.com

12 ਜਣਿਆਂ ਵਿਰੁੱਧ ਕੁੱਟਮਾਰ, ਪਰਸ ਕੱਢਣ ਅਤੇ ਚੈਨ ਚੁੱਕਣ ਵਿਰੁੱਧ ਕੇਸ ਦਰਜ

12 ਜਣਿਆਂ ਵਿਰੁੱਧ ਕੁੱਟਮਾਰ, ਪਰਸ ਕੱਢਣ ਅਤੇ ਚੈਨ ਚੁੱਕਣ ਵਿਰੁੱਧ ਕੇਸ ਦਰਜ

ਜੁਲਕਾਂ, 28 ਮਈ 2025 : Cases registered against 12 people for assault, purse snatching and chain snatching : ਥਾਣਾ ਜੁਲਕਾਂ ਪੁਲਸ (Police Station Julkan) ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ 12 ਜਣਿਆਂ ਵਿਰੁੱਧ (Against 12 people) ਵੱਖ ਵੱਖ ਧਾਰਾਵਾਂ 115 (2), 126 (2), 304 (2), 351 (2), 191 (3), 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ ।

ਕਿਹੜੇ ਕਿਹੜੇ ਵਿਰੁੱਧ ਦਰਜ ਹੋਇਆ ਕੇਸ :

ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਰਮਾ ਗਿਰ, ਧਰਮਪਾਲ ਗਿਰ ਪੁੱਤਰਾਨ ਸੁੱਚਾ ਗਿਰ, ਰਾਮ ਗਿਰ ਪੁੱਤਰ ਰੂਪ ਗਿਰ, ਧਰਮਪਾਲ ਭੱਟ ਪੁੱਤਰ ਬਾਰੂ ਰਾਮ, ਸਤਪਾਲ ਭੱਟ ਪੁੱਤਰ ਸੰਤ ਰਾਮ, ਸੰਜੀਵ ਕੁਮਾਰ ਪੁੱਤਰ ਗਿਆਨ ਚੰਦ, ਕਮਲ ਭਾਰਥੀ ਪੁੱਤਰ ਗੁਰਮੇਲ ਭਾਰਥੀ ਵਾਸੀਆਨ ਪਿੰਡ ਸੇ਼ਖਪੁਰਾ ਅਤੇ ਪੰਜ ਅਣਪਛਾਤੇ ਵਿਅਕਤੀ ਸ਼ਾਮਲ ਹਨ ।

ਕੀ ਰਿਹਾ ਸਮੁੱਚਾ ਮਾਮਲਾ :

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅਮਰੀਕ ਭਾਰਥੀ (Complainant Amrik Bharti) ਪੁੱਤਰ ਗਿਆਨ ਭਾਰਥੀ ਵਾਸੀ ਪਿੰਡ ਸੇ਼ਖਪੁਰਾ ਥਾਣਾ ਜੁਲਕਾਂ ਨੇ ਦੱਸਿਆ ਕਿ ਉਹ ਪਿੰਡ ਦਾ ਸਰਪੰਚ ਹੈ ਤੇ 25 ਮਈ 2025 ਨੂੰ ਰਾਜ ਕੁਮਾਰ ਦੀ ਪਿੰਡ ਦੇ ਪੁਜਾਰੀ ਨਾਲ ਹੋਏ ਝਗੜ੍ਹੇ ਕਾਰਨ ਪੰਚਾਇਤ ਰੱਖੀ ਗਈ ਸੀ ਤੇ ਜਦੋ ਤਕਰਾਰਬਾਜੀ ਵੱਧਦੀ ਦੇਖ ਕੇ ਪੰਚਾਇਤ ਆਪਣੇ ਘਰ ਜਾਣ ਲੱਗੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਨੂੰ ਘੇਰ ਕੇ ਕੁੱਟਮਾਰ ਕੀਤੀ (Beaten up) ਅਤੇ ਧਰਮਪਾਲ ਨੇ ਉਸਦੀ ਜੇਬ ਵਿੱਚੋਂ ਪਰਸ ਕੱਢ ਲਿਆ ਜਿਸ ਵਿਚ 10 ਹਜਾਰ ਰੁਪਏਅਤੇ ਆਈ . ਡੀ. ਕਾਰਡ ਆਦਿ ਸਨ ਤੇ ਝਗੜ੍ਹੇ ਦੌਰਾਨ ਕਰਮਾ ਗਿਰ ਉਸ ਦੀ ਸੋਨੇ ਦੀ ਚੈਨ ਚੁੱਕ ਕੇ ਲੈ ਗਿਆ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਜੁਲਕਾਂ ਨੇ ਕੀਤਾ ਪੰਜ ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ

Scroll to Top